ਫਰੀਦਕੋਟ ’ਚ ਮ੍ਰਿਤਕ ਨੂੰ ਨਸੀਬ ਨਹੀਂ ਹੋਈ ਐਬੂਲੈਂਸ; ਲਾਸ਼ ਰੇਹੜੀ ’ਤੇ ਲਿਜਾਣ ਦੀ ਵੀਡੀਓ ਵਾਇਰਲ

0
18

 

ਫਰੀਦਕੋਟ ਵਿਖੇ ਬੀਤੀ 4 ਤਰੀਕ ਨੂੰ ਵਾਪਰੇ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਸਖਸ਼ ਦੀ ਲਾਸ਼ ਨੂੰ ਰੇਹੜੀ ਤੇ ਲਿਜਾਣ ਦਾ ਮੁੱਦਾ ਗਰਮਾ ਗਿਆ ਐ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਿਹਤ ਵਿਭਾਗ ਦੇ ਦਾਅਵਿਆਂ ’ਤੇ ਸਵਾਲ ਚੁੱਕੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕਰਨਦੀਪ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਵਿਚ ਮਰੇ ਵਿਅਕਤੀ ਦੀ ਲਾਸ਼ ਚੁੱਕਣ ਲਈ ਐਬੂਲੈਂਸ ਦੀ ਥਾਂ ਰੇਹੜੀ ਦੀ ਵਰਤੋਂ ਕੀਤੀ ਗਈ ਜੋ ਸ਼ਰਮਨਾਕ ਘਟਨਾ ਐ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਹਾਦਸਾ ਪੀੜਤਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਬਾਰੇ ਵੱਡੇ ਵੱਡੇ ਦਾਅਵੇ ਕਰ ਰਹੀ ਪਰ ਦੂਜੇ ਪਾਸੇ ਮ੍ਰਿਤਕ ਦੀ ਲਾਸ਼ ਨੂੰ ਰੇਹੜੀ ’ਤੇ ਲੈ ਕੇ ਜਾਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ।
ਦੱਸਣਯੋਗ ਐ ਕਿ ਬੀਤੀ ਚਾਰ ਤਰੀਕ ਨੂੰ ਫਰੀਦਕੋਟ ਦੇ ਵਿੱਚ ਫਿਰੋਜਪੁਰ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਸੀ ਜਿਸ ਵਿਚ ਇਕ ਈ-ਰਿਕਸ਼ਾ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਉੱਪਰ ਦੀ ਟਰੱਕ ਲੰਘ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।  ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਮ੍ਰਿਤਕ ਦੀ ਲਾਸ਼ ਨੂੰ ਰੇਹੜੀ ਵਿਚ ਪਾ ਕੇ ਲਿਜਾਇਆ ਜਾ ਰਿਹਾ ਐ।
ਵੀਡੀਓ ਵਿਚ ਮੌਕੇ ਤੇ ਪੁਲਿਸ ਵੀ ਮੌਜੂਦ ਦਿਖਾਈ ਦੇ ਰਹੀ ਐ। ਇਸੇ ਨੂੰ ਲੈ ਕੇ ਫਰੀਦਕੋਟ ਦੇ ਐਡਵੋਕੇਟ ਕਰਨਦੀਪ ਭੁੱਲਰ ਨੇ ਸਰਕਾਰ ਨੂੰ ਘੇਰਿਆ ਐ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਹਲਕਾ ਵਿਧਾਇਕ ਤੇ ਸਥਾਨਕ ਪ੍ਰਸ਼ਾਸਨ ਦੀ ਅਣਗਹਿਲੀ ਸਦਕਾ ਹੋਇਆ ਐ। ਉਨ੍ਹਾਂ ਕਿਹਾ ਕਿ ਜੇਕਰ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਐਬੂਲੈਂਸ ਮੁਹੱਈਆ ਨਹੀਂ ਹੋ ਸਕਦੀ ਤਾਂ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਿਉਂ ਕਰ ਰਹੀ ਐ। ਉਨ੍ਹਾਂ ਨੇ ਸਰਕਾਰ ਤੋਂ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here