ਪੰਜਾਬ ਸਮਰਾਲਾ ਨੇੜੇ ਪਲਟੀ ਸਵਾਰੀਆਂ ਨਾਲ ਭਰੀ ਬੱਸ; ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕੱਢਿਆ ਬਾਹਰ By admin - October 7, 2025 0 20 Facebook Twitter Pinterest WhatsApp ਸਮਰਾਲਾ ਨੇੜੇ ਅੱਜ ਤੜਕਸਾਰ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਚੰਡੀਗੜ੍ਹ ਤੋਂ ਫਿਰੋਜਪੁਰ ਵੱਲ ਜਾ ਰਹੀ ਸਵਾਰੀਆਂ ਦੀ ਭਰੀ ਪੀਆਰਟੀਸੀ ਦੀ ਬੱਸ ਅਚਾਨਕ ਪਲਟ ਗਈ। ਘਟਨਾ ਵੇਲੇ ਬੱਸ ਵਿਚ 40 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਸਵਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ ਐ। ਮੁਢਲੀ ਜਾਂਚ ਮੁਤਾਬਕ ਹਾਦਸਾ ਬੱਸ ਦੇ ਪਟੇ ਟੁੱਟਣ ਕਾਰਨ ਵਾਪਰਿਆ ਐ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਹਾਦਸੇ ਵਿੱਚ ਦੋ ਸਵਾਰੀਆਂ ਦੇ ਜ਼ਿਆਦਾ ਸੱਟਾਂ ਲੱਗੀਆਂ ਹਨ, ਜਿਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ। ਬਾਕੀ ਦੀਆਂ ਸਵਾਰੀਆਂ ਦਾ ਰਿਹਾ ਐ ਅਤੇ ਕੁੱਝ ਦੇ ਮਮੂਲੀ ਖਰੋਚਾਂ ਹੀ ਆਈਆਂ ਨੇ। ਮੌਕੇ ਤੇ ਮੌਜੂਦ ਬੱਸ ਦੇ ਸਟਾਫ ਅਤੇ ਲੋਕਾਂ ਦੇ ਦੱਸਣ ਮੁਤਾਬਕ ਚਲਦੀ ਬੱਸ ਦੇ ਪਟੇ ਟੁੱਟਣ ਕਰਨ ਬੱਸ ਇੱਕਦਮ ਬੇਕਾਬੂ ਹੋ ਗਈ ਅਤੇ ਜਿਵੇਂ ਹੀ ਇਹ ਮੇਨ ਹਾਈਵੇ ਤੋਂ ਸਮਰਾਲਾ ਸ਼ਹਿਰ ਨੂੰ ਐਂਟਰ ਕਰਨ ਲੱਗੀ ਤਾਂ ਪਲਟ ਗਈ। ਸਿਵਲ ਹਸਪਤਾਲ ਵਿੱਚ ਦਾਖਲ ਗੰਭੀਰ ਜ਼ਖਮੀ ਸਵਾਰੀਆਂ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ।