ਪੰਜਾਬ ਬਠਿੰਡਾ ’ਚ ਸੜਣ ਨਾਲ ਕਾਰ ਸਵਾਰ ਦੀ ਮੌਤ; ਚਲਦੀ ਕਾਰ ਨੂੰ ਅਚਾਨਕ ਲੱਗੀ ਸੀ ਅੱਗ By admin - October 7, 2025 0 15 Facebook Twitter Pinterest WhatsApp ਬਠਿੰਡਾ ਵਿਚ ਬੀਤੀ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਚਲਦੀ ਕਾਰਨ ਨੂੰ ਅੱਗ ਲੱਗਣ ਨਾਲ ਇਕ ਸਖਸ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਤੇਸ਼ ਕੁਮਾਰ ਨਾਰੰਗ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮਹਤੇਸ਼ ਕੁਮਾਰ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਵਾਪਰ ਪਰਤ ਰਿਹਾ ਸੀ ਕਿ ਗੁਰੂ ਸਰ ਸਹਿਣੇ ਵਾਲਾ ਪਿੰਡ ਨੇੜੇ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਾਪਰਟੀ ਲੀਡਰ ਵਜੋਂ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਅਪਾਹਜ ਮਾਂ ਤੇ ਪਤਨੀ ਛੱਡ ਗਿਆ ਐ। ਉਸਦੀ ਪਤਨੀ ਚਾਹਤ ਨਾਰੰਗ ਇਕ ਨਿੱਜੀ ਬੈਂਕ ਵਿੱਚ ਕੰਮ ਕਰਦੀ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਕਾਰ ਸੀਐਨਜੀ ‘ਤੇ ਦੱਸੀ ਜਾ ਰਹੀ ਐ। ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ, ਜਿਸ ਨੂੰ ਪੋਸਟ ਮਾਟਰਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਐ।