ਬਰਨਾਲਾ ਪੁਲਿਸ ਨੇ ਚੋਰੀ ਦੀ ਗੁੱਥੀ ਸੁਲਝਾਈ; ਚੋਰਸ਼ੁਦਾ ਗਹਿਣਿਆਂ ਸਮੇਤ ਇਕ ਕਾਬੂ

0
18

ਬਰਨਾਲਾ ਪੁਲਿਸ ਨੇ ਦੁਸ਼ਹਿਰੇ ਵਾਲੇ ਦਿਨ ਗੀਤਾ ਭਵਨ ਨੇੜੇ ਇਕ ਘਰ ਵਿਚੋਂ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਇਕ ਚੋਰ ਨੂੰ ਚੋਰੀਸ਼ੁਦਾ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਪ੍ਰਦੀਪ ਸਿੰਘ ਉਰਫ ਪਿੰਦੂ ਪੁੱਤਰ ਚਰਨਜੀਤ ਸਿੰਘ ਵਾਸੀ ਧਨੌਲਾ ਖੁਰਦ ਵਜੋਂ ਹੋਈ ਐ। ਪੁਲਿਸ ਨੇ ਇਸ ਦੇ ਕਬਜੇ ਵਿਚੋਂ 114 ਗਰਾਮ ਸੋਨੇ ਦੇ ਗਹਿਣੇ ਅਤੇ 110 ਗਰਾਮ ਚਾਦੀ ਦੇ ਗਹਿਣੇ ਬਰਾਮਦ ਕੀਤੇ ਨੇ। ਮੁਲਜਮ ਤੋਂ ਅਗਲੀ ਪੁਛਗਿੱਛ ਜਾਰੀ ਐ।
ਜਾਣਕਾਰੀ ਅਨੁਸਾਰ ਦੁਸਹਿਰੇ ਵਾਲੇ ਦਿਨ ਇੱਕ ਅਣਪਛਾਤੇ ਵਿਅਕਤੀ ਵੱਲੋਂ ਪੂਨਮ ਰਾਣੀ ਪਤਨੀ ਰਾਕੇਸ ਕੁਮਾਰ ਵਾਸੀ ਨੇੜੇ ਗੀਤਾ ਭਵਨ ਬਰਨਾਲਾ ਦੇ ਘਰ ਅੰਦਰ ਦਾਖਲ ਹੋ ਕੇ 30 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜਾਰ ਰੁਪਏ ਨਗਦੀ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸਤੇ ਨਾ ਮਾਲੂਮ ਵਿਅਕਤੀ ਦੇ  ਖਿਲਾਫ ਬੀ ਐਨਐਸ ਦੀਆਂ ਵੱਖ ਵਖ ਧਾਰਾਵਾਂ ਤਹਿਤ  ਮੁਕਦਮਾ ਦਰਜ ਕੀਤਾ ਗਿਆ ਸੀ। ਬਰਨਾਲਾ ਪੁਲਿਸ ਵੱਲੋਂ ਗਠਿਤ ਟੀਮਾਂ ਵੱਲੋਂ ਘਟਨਾ ਤੋਂ 48 ਘੰਟਿਆ ਦੇ ਅੰਦਰ ਅੰਦਰ ਚੋਰ ਨੂੰ ਟਰੇਸ ਕਰ ਕੇ ਉਸ ਦੇ ਕਬਜੇ ਵਿਚੋਂ ਇੱਕ ਸੋਨੇ ਦਾ ਹਾਰ, ਇੱਕ ਮੰਗਲ ਸੂਤਰ, ਇੱਕ ਟੌਪਸ ਸੋਨਾ, ਚਾਰ ਚੂੜੀਆ ਸੋਨਾ ਕੁੱਲ ਵਜਨੀ 114 ਗ੍ਰਾਮ, 03 ਜੋੜੇ ਸਗਲੇ ਚਾਂਦੀ ਦੇ, ਇੱਕ ਜੋੜਾ ਝਾਜਰਾ ਚਾਦੀ ਕੁੱਲ ਜਨੀ 110 ਗ੍ਰਾਮ ਬ੍ਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here