ਮੁਕਤਸਰ ਸਾਹਿਬ ਦੇ ਨਰਮਾ ਕਾਸ਼ਤਕਾਰਾਂ ਦਾ ਛਲਕਿਆ ਦਰਦ; ਵਿਸ਼ਵ ਕਪਾਹ ਦਿਵਸ ਮੌਕੇ ਸੁਣਾਏ ਦੁੱਖੜੇ; ਨਰਮਾ ਕਾਸ਼ਤਕਾਰਾਂ ਨੂੰ ਬਚਾਉਣ ਦੀ ਅਪੀਲ

0
46

ਵਿਸ਼ਵ ਕਪਾਹ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਕਪਾਹ ਕਾਸ਼ਤਕਾਰਾਂ ਤੇ ਵਪਾਰੀਆਂ ਦਾ ਸਰਕਾਰਾਂ ਖਿਲਾਫ ਗੁੱਸਾ ਫੁੱਟਿਆ ਐ। ਨਰਮਾ ਪੱਟੀ ਦੇ ਕਿਸਾਨਾਂ ਤੇ ਵਪਾਰੀਆਂ ਦੇ ਦੱਸਣ ਮੁਤਾਬਕ ਨਰਮੇ ਦੇ ਖੇਤੀ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਲਈ ਲਾਹੇਵੰਦੀ ਹੁੰਦੀ ਸੀ ਪਰ ਹੁਣ ਸਰਕਾਰਾਂ ਦੀ ਅਣਗਹਿਲੀ ਸਦਕਾ ਕਿਸਾਨਾਂ ਨੇ ਨਰਮੇ ਦੀ ਖੇਤੀ ਵੱਲੋਂ ਮੂੰਹ ਮੋੜ ਲਿਆ ਐ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਤਿੰਨ ਤਿੰਨ ਮਹੀਨਿਆਂ ਤਕ ਨਰਮੇ ਦੀ ਚੁਗਾਈ ਦਾ ਕੰਮ ਚੱਲਦਾ ਸੀ, ਜਿਸ ਨਾਲ ਮਜਦੂਰਾ ਨੂੰ ਮਜਦੂਰੀ ਮਿਲਦੀ ਸੀ। ਇਸ ਤੋਂ ਇਲਾਵਾ ਵਪਾਰੀਆਂ ਤੇ ਹੋਰ ਵਰਗਾਂ ਨੂੰ ਵੀ ਰੁਜਗਾਰ ਮਿਲਦਾ ਸੀ ਪਰ ਹੁਣ ਸਾਰਾ ਕੁੱਝ ਖਤਮ ਹੋਣ ਕਿਨਾਰੇ ਪਹੁੰਚ ਗਿਆ ਐ। ਕਿਸਾਨਾਂ ਨੇ ਸਰਕਾਰ ਤੋਂ ਨਰਮੇ ਦੀ ਖੇਤੀ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਐ ਤਾਂ ਜੋ ਇਸ ਖੇਤਰ ਵਿਚ ਰੌਣਕ ਮੁੜ ਲਿਆਂਦੀ ਜਾ ਸਕੇ।
ਦੱਸਣਯੋਗ ਐ ਕਿ ਪੰਜਾਬ ਦੇ ਨਾਲ ਨਾਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਰਮਾਂ ਪੱਟੀ ਵਜੋਂ ਜਾਣਿਆ ਜਾਂਦਾ ਸੀ। ਇਸ ਹਲਕੇ ਵਿਚ ਭਾਰੀ ਰੂਪ ਵਿਚ ਨਰਮੇ ਫਸਲ ਹੁੰਦੀਂ ਸੀ ਪਰ ਪਿਛਲੇਂ ਕਈ ਸਾਲਾਂ ਤੋ ਨਰਮੇ ਦੀ ਗੁਲਾਬੀ ਸੁੰਡੀ ਅਤੇ ਸੇਮ ਦੀ ਮਾਰ ਕਰਕੇ ਕਿਸਾਨਾਂ ਨੇ ਨਰਮੇ ਤੋਂ ਮੁੱਖ ਮੋੜ ਲਿਆ ਸੀ। ਬੇਸ਼ਕ ਊਂਸ ਸਮੇ ਦੀਆਂ ਸਰਕਾਰਾਂ ਨੇ  ਕਿਸਾਨਾਂ ਦੀ ਸਹੂਲਤ ਲਈ ਮਲੋਟ ਦੀ ਅਨਾਜ ਮੰਡੀ ਵਿਚ  ਕਰੋੜਾਂ ਰੁਪਏ ਦੀ ਕੁਵਾਲਟੀ ਚੈਕ ਲਈ ਟੀਐਮਸੀ ਮਸ਼ੀਨਰੀ ਲਗਾਈ ਸੀ ਪਰ ਨਰਮੇ ਦੀ ਫਸਲ ਦੀ ਬਿਜਾਈ ਵਿਚ ਕਮੀ ਹੋਣ ਕਰਕੇ ਇਹ ਮਸ਼ੀਨਰੀ ਕਵਾਡ ਦਾ ਰੂਪ ਧਾਰਨ ਕਰ ਚੁੱਕੀ ਹੈ।
ਕਿਸਾਨਾਂ ਅਤੇ ਵਪਾਰੀਆਂ ਦੇ ਦੱਸਣ ਮੁਤਾਬਕ ਨਰਮੇ ਦੀ ਫਸਲ ਨਾਲ ਹਰੇਕ ਵਰਗ ਜੁੜਿਆ ਹੁੰਦਾ ਸੀ ਜਿਨ੍ਹਾਂ ਦਾ 9 ਮਹੀਨੇ ਕਰੋਬਾਰ ਚਲਦਾ ਦੀ ਪਰ ਹੁਣ ਨਰਮੇ ਦੀ ਫਸਲ ਉਪਰ ਲਾਗਤ ਜਿਆਦਾ ਹੋਣ ਕਰਕੇ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਨੂੰ ਨਰਮੇ ਵਲੋਂ ਮੁੱਖ ਮੋੜਨ ਲਈ ਮਜਬੂਰ ਹੋਣਾਂ ਪਿਆ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵੱਲ ਜੋੜਨ ਲਈ ਵਧੀਆ ਬੀਜ ਚੰਗੀਆਂ ਦਵਾਈਆ ਲੈ ਕੇ ਅਤੇ ਫਸਲ ਦਾ ਸਹੀ ਮੁੱਲ ਦਿਵਾਉਣ ਦੀ ਮੰਗ ਕੀਤੀ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਨਰਮੇ ਦੀ ਫਸਲ ਵੱਲ ਜੋੜਿਆ ਜਾ ਸਕੇ।

LEAVE A REPLY

Please enter your comment!
Please enter your name here