ਪੰਜਾਬ ਅੰਮ੍ਰਿਤਸਰ ’ਚ ਨਗਰ ਕੀਰਤਨ ਦੌਰਾਨ ਹੜਕਮ; ਕਲਰ ਸ਼ੋਟ ਦੇ ਸੰਗਤ ’ਤੇ ਡਿੱਗੇ ਚੰਗਿਆੜੇ; ਕੱਪੜੇ ਸੜੇ, ਜਾਨੀ ਨੁਕਸਾਨ ਤੋਂ ਬਚਾਅ By admin - October 7, 2025 0 52 Facebook Twitter Pinterest WhatsApp ਸ੍ਰੀ ਦਰਬਾਰ ਸਾਹਿਬ ਵਿਖੇ ਕੱਢੇ ਗਏ ਨਗਰ ਕੀਰਤਨ ਮੌਕੇ ਹਾਲਾਤ ਉਸ ਵੇਲੇ ਭਗਦੜ ਵਾਲੇ ਬਣ ਗਏ ਜਦੋਂ ਸੰਗਤ ਵਿਚ ਸ਼ਾਮਲ ਕੁੱਝ ਲੋਕਾਂ ਨੇ ਕਲਰ ਸ਼ੋਟ ਪਟਾਕੇ ਚਲਾਣੇ ਚਾਹੇ। ਇਸ ਦੌਰਾਨ ਪਟਾਕਿਆਂ ਦੇ ਚੰਗਿਆੜੇ ਸੰਗਤ ਤੇ ਡਿੱਗੇ ਜਿਸ ਕਾਰਨ ਕੁੱਝ ਸਮੇਂ ਲਈ ਹੜਕੰਮ ਵਾਲਾ ਮਾਹੌਲ ਬਣ ਗਿਆ ਪਰ ਤੁਰੰਤ ਮੌਕੇ ਤੇ ਪਹੁੰਚੇ ਪ੍ਰਬੰਧਕਾਂ ਨੇ ਹਾਲਾਤ ਨੂੰ ਸ਼ਾਂਤ ਕਰ ਲਿਆ। ਇਸ ਦੌਰਾਨ ਕੁੱਝ ਲੋਕਾਂ ਦੇ ਕੱਪੜਿਆਂ ਨੂੰ ਨੁਕਸਾਨ ਪਹੁੰਚਿਆ ਐ ਅਤੇ ਸੰਗਤ ਲਈ ਸ਼ਮਿਆਨੇ ਦੇ ਪਰਦਿਆਂ ’ਤੇ ਵੀ ਚੰਗਿਆੜੇ ਡਿੱਗੇ ਹਨ। ਘਟਨਾ ਟੱਲ ਜਾਣ ਬਾਅਦ ਪ੍ਰਬੰਧਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਸੰਗਤ ਨੂੰ ਅਜਿਹੇ ਪਟਾਕਿਆਂ ਦੀ ਵਰਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਐ।