ਪਠਾਨਕੋਟ ਪੁਲਿਸ ਦਾ ਗੋਲੀ ਕਾਂਡ ਮਾਮਲੇ ’ਚ ਵੱਡਾ ਐਕਸ਼ਨ; ਉੱਚੀ ਪੁਲੀ ਗੋਲੀ ਕਾਂਡ ’ਚ ਸ਼ਾਮਲ 11 ਮੁਲਜ਼ਮ ਗ੍ਰਿਫਤਾਰ

0
58

ਪਠਾਨਕੋਟ ਪੁਲਿਸ ਨੇ ਸ਼ਹਿਰ ਦੀ ਉੱਚੀ ਪੁਲੀ ਇਲਾਕੇ ਵਿਚ ਵਾਪਰੇ ਗੋਲੀ ਕਾਂਡ ਵਿਚ ਸ਼ਾਮਲ 11 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਦੇ ਦੱਸਣ ਮੁਤਾਬਕ ਬੀਤੀ 17 ਸਤੰਬਰ ਨੂੰ ਰਿੰਕੂ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਪੁਲਿਸ ਨੇ 7 ਜਣਿਆਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਚਾਰ ਲੋਕਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਐ। ਇਸ ਤਰ੍ਹਾਂ ਪੁਲਿਸ ਨੇ ਘਟਨਾ ਵਿਚ ਸ਼ਾਮਲ ਸਾਰੇ 11 ਦੋਸ਼ਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ ਐਸਐਚਓ ਡਿਵੀਜ਼ਨ ਨੰਬਰ ਇੱਕ, ਐਸਐਚਓ ਡਿਵੀਜ਼ਨ ਨੰਬਰ ਦੋ ਅਤੇ ਸੀਆਈਏ ਸਟਾਫ ਦੇ ਇੰਚਾਰਜ ਵੱਲੋਂ ਸੰਯੁਕਤ ਆਪਰੇਸ਼ਨ ਕਰ ਕੇ ਇਹ ਗੋਲੀਕਾਂਡ ਵਾਲੇ ਵਿਅਕਤੀਆਂ ਨੂੰ ਫੜਿਆ ਗਿਆ ਹੈ, ਜਿਨਾ ਪਾਸੋਂ ਇੱਕ ਪਿਸਟਲ, 11 ਕਾਰਤੂਸ, ਅਤੇ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਜ਼ਿਆਦਾਤਰ ਮੁਜਰਿਮਾਂ ਦਾ ਕ੍ਰਿਮੀਨਲ ਬੈਕਗਰਾਊਂਡ ਹੈ। ਪੁਲਿਸ ਵੱਲੋਂ ਇਹ ਹਥਿਆਰ ਕਿੱਥੋਂ ਲੈ ਕੇ ਆਏ ਅਤੇ ਇਨ੍ਹਾਂ ਦਾ ਉਦੇਸ਼ ਕੀ ਸੀ, ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਐ। ਉਨ੍ਹਾਂ ਕਿਹਾ ਕਿ ਸਾਰੀ ਜਾਂਚ ਤੋਂ ਬਾਦ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here