ਸਮਾਣਾ ਵਾਸੀ ਪਿਉ-ਪੁੱਤਰ ਦੀ ਕੈਨੇਡਾ ’ਚ ਮੌਤ; ਸੜਕ ਹਾਦਸੇ ਦੌਰਾਨ ਗਈ ਜਾਨ

0
81

ਸਮਾਣਾ ਦੇ ਪਿੰਡ ਫਤਿਹਗੜ ਛੰਨਾ ਨਾਲ ਸਬੰਧਤ ਪ੍ਰਦੀਪ ਕੁਮਾਰ ਸ਼ਰਮਾ ਨਾਮ ਦੇ ਨੌਜਵਾਨ ਦੀ ਕੈਨੇਡਾ ਦੀ ਧਰਤੀ ਤੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ 15 ਸਾਲਾ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਗਿਆ ਸੀ। ਹੁਣ ਉਹ ਆਪਣੀ ਪਤਨੀ ਤੇ ਪੁੱਤਰ ਸਮੇਤ ਰਹਿ ਰਿਹਾ ਸੀ ਕਿ ਬੀਤੇ ਦਿਨ ਉਨ੍ਹਾਂ ਦੀ ਕਾਰ ਨਾਲ ਵਾਪਰੇ ਹਾਦਸੇ ਵਿਚ ਪ੍ਰਦੀਪ ਕੁਮਾਰ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖਮੀ ਹੋ ਗਈ ਐ। ਘਟਨਾ ਤੋਂ ਬਾਅਦ ਪਰਿਵਾਰ ਅੰਦਰ ਸੋਗ ਦੀ ਲਹਿਰ ਐ।
ਪਰਿਵਾਰ ਦੇ ਦੱਸਣ ਮੁਤਾਬਕ ਪ੍ਰਦੀਪ ਕੁਮਾਰ ਸ਼ਰਮਾ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਸੁਪਨਾ ਲੈ ਕੇ ਕੈਨੇਡਾ ਗਿਆ ਸੀ ਉੱਥੇ ਜਾ ਕੇ ਹੀ ਉਸਦਾ ਵਿਆਹ ਦਿੱਲੀ ਦੀ ਇੱਕ ਲੜਕੀ ਅੰਸਲਾ ਨਾਲ ਹੋ ਗਿਆ ਅਤੇ ਉਹਨਾਂ ਦਾ ਇੱਕ ਬੇਟਾ ਪੈਦਾ ਹੋਇਆ,  ਜਿਸ ਦੀ ਉਮਰ ਸੱਤ ਸਾਲ ਦੇ ਕਰੀਬ ਆਪਣੀ ਮੈਰਿਜ ਅਨਵਰਸਰੀ ਮਨਾਉਣ ਲਈ ਅਮਰੀਕਾ ਗਿਆ ਜਿੱਥੇ ਉਸਦੇ ਕੁੱਝ ਰਿਸ਼ਤੇਦਾਰ ਰਹਿੰਦੇ ਸੀ। ਉਹ ਆਪਣੀ ਕਾਰ ਰਾਹੀ ਵਾਪਸ ਕਨੇਡਾ ਪਰਤ ਰਹੇ ਸਨ ਕਿ ਉਹਨਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਪ੍ਰਦੀਪ ਕੁਮਾਰ ਅਤੇ ਉਸਦੇ ਬੇਟੇ ਦੀ ਇਸ ਹਾਦਸੇ ਵਿੱਚ ਮੌਤ ਹੋਈ ਹੈ।
ਪਤਨੀ ਜਖਮੀ ਹੋਈ ਹੈ ਉਸ ਨੂੰ ਕੈਨੇਡਾ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ। ਪ੍ਰਦੀਪ ਕੁਮਾਰ ਦਾ ਜੱਦੀ ਪਿੰਡ ਫਤਿਹਗੜ੍ਹ ਛੰਨਾ ਵਿੱਚ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਚਾਚੀ ਕਰਮਜੀਤ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਸਾਡਾ ਬੱਚਾ ਬਹੁਤ ਸਮਝਦਾਰ ਸੀ ਪਰਿਵਾਰ ਦੇ ਨਾਲ ਮਿਲਣਸਾਰ ਪਿੰਡ ਵਾਲਿਆਂ ਦੇ ਨਾਲ ਉਸ ਦਾ ਮਿਠ ਬੋਲਣ ਦਾ ਸੁਭਾਅ ਸਭ ਦਾ ਉਹ ਮਨ ਮੋਹ ਲੈਂਦਾ ਸੀ ਪਰ ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਹਮੇਸ਼ਾਂ ਲਈ ਲੁੱਟ ਲਿਆ ਐ।

LEAVE A REPLY

Please enter your comment!
Please enter your name here