ਬਠਿੰਡਾ ’ਚ ਸ਼ਰਾਬੀ ਕਾਰ ਚਾਲਕ ਦਾ ਹੰਗਾਮਾ; ਨਸ਼ੇ ਦੀ ਹਾਲਤ ’ਚ ਕਾਰ ਨਾਲ ਮਾਰੀ ਟੱਕਰ

0
59

 

ਬਠਿੰਡਾ ਦੇ ਪਰਸਰਾਮ ਨਗਰ ਚੌਂਕ ਵਿੱਚ ਬੀਤੀ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਸ਼ਰਾਬੀ ਕਾਰ ਚਾਲਕ ਨੇ ਗਲਤ ਪਾਸਿਓਂ ਆ ਕੇ ਕਈ ਜਣਿਆਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਕਈ ਵਾਹਨ ਨੁਕਸਾਨ ਗਏ ਅਤੇ ਕੁੱਝ ਲੋਕਾਂ ਦੇ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਲੋਕਾਂ ਨੇ ਕਾਰ ਚਾਲਕ ਨੂੰ ਘੇਰ ਲਿਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੀਸੀਆਰ ਟੀਮ ਨੇ ਕਾਰ ਚਾਲਕ ਨੂੰ ਕਾਰ ਵਿਚੋਂ ਬਾਹਰ ਕੱਢਿਆ। ਇਸ ਦੌਰਾਨ ਉਸ ਨੇ ਕਾਰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੀਸੀਆਰ ਮੁਲਾਜਮਾਂ ਨੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਅਤੇ ਕਾਰ ਸਮੇਤ ਥਾਣੇ ਲੈ ਗਏ।

LEAVE A REPLY

Please enter your comment!
Please enter your name here