ਅਮਰੀਕਾ ’ਚ ਦਾੜ੍ਹੀ ’ਤੇ ਪਾਬੰਦੀ ਦਾ ਮੁੱਦਾ ਗਰਮਾਇਆ; ਵਿਧਾਇਕ ਇੰਦਰਬੀਰ ਨਿੱਜਰ ਨੇ ਪ੍ਰਗਟਾਈ ਚਿੰਤਾ; ਕੇਂਦਰ ਸਰਕਾਰ ਤੋਂ ਦਖ਼ਲ ਦੀ ਮੰਗ

0
60

 

ਸਾਬਕਾ ਮੰਤਰੀ ਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਅਮਰੀਕਾ ਸਰਕਾਰ ਤੇ ਸੈਨਿਕਾਂ ਦੇ ਦਾੜ੍ਹੀ ਰੱਖਣ ਤੇ ਪਾਬੰਦੀ ਲਾਉਣ ਫੈਸਲੇ ਦੀ ਨਿੰਦਾ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਿੱਖਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਅਮਰੀਕੀ ਫੌਜ ਵਿਚ ਦਾੜ੍ਹੀ ਰੱਖਣ ਦਾ ਹੱਕ ਪ੍ਰਾਪਤ ਕੀਤਾ ਸੀ ਪਰ ਹੁਣ ਅਮਰੀਕਾ ਸਰਕਾਰ ਨੇ ਦਾੜ੍ਹੀ ਰੱਖਣ ਤੇ ਪਾਬੰਦੀ ਲਾ ਦਿੱਤੀ ਐ ਜੋ ਸਿੱਖਾਂ ਨਾਲ ਵੱਡਾ ਧੱਕਾ ਐ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਐ।

ਉਨ੍ਹਾਂ ਨੇ ਵਿਸ਼ਵ ਯੁੱਧ ਦੌਰਾਨ ਸਿੱਖਾਂ ਵੱਲੋਂ ਦਿਖਾਈ ਬਹਾਦਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖਾਂ ਵੱਲੋਂ ਇਨ੍ਹਾਂ ਖਾਤਰ ਬਹਾਦਰੀ ਨਾਲ ਲੜਾਈਂਆਂ ਲੜੀਆਂ ਗਈਆਂ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਇਨ੍ਹਾਂ ਨੂੰ ਸਿੱਖਾਂ ਦੀ ਪੱਖ ਦੇ ਦਾੜ੍ਹੀ ਚੰਗੀ ਲੱਗਦੀ ਸੀ ਪਰ ਅੱਜ ਉਸੇ ਤੇ ਪਾਬੰਦੀ ਲਗਾ ਰਹੇ ਨੇ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਅਮਰੀਕਾ ਵਿਚ ਦਾੜ੍ਹੀ ਰੱਖਣ ਦਾ ਅਧਿਕਾਰੀ ਕਾਫੀ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤਾ ਸੀ ਅਤੇ ਹੁਣ ਇਸ ਤੇ ਪਾਬੰਦੀ ਲਾਉਣ ਦੀ ਉਹ ਸਖਤ ਨਿਖੇਦੀ ਕਰਦੇ ਨੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਅਮਰੀਕਾ ਸਰਕਾਰ ਤੇ ਫੈਸਲਾ ਵਾਪਸ ਲੈਣ ਲਈ ਦਬਾਅ ਬਣਾਉਣਾ ਚਾਹੀਦਾ ਐ।

LEAVE A REPLY

Please enter your comment!
Please enter your name here