ਪੰਜਾਬ ਫਾਜਿਲਕਾ ’ਚ ਮੌਸਮ ਦੇ ਬਦਲੇ ਮਿਜ਼ਾਜ਼ ਦਾ ਨੁਕਸਾਨ; ਮੀਂਹ-ਹਨੇਰੀ ਕਾਰਨ ਉਖੜੇ ਦਰੱਖਤ, ਝੋਨੇ ਦਾ ਨੁਕਸਾਨ By admin - October 5, 2025 0 16 Facebook Twitter Pinterest WhatsApp ਪੰਜਾਬ ਅੰਦਰ ਮੌਸਮ ਦੇ ਮੁੜ ਬਦਲੇ ਮਿਜ਼ਾਜ਼ ਨੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਫਾਜਿਲਕਾ ਦੀ ਕੀਤੀ ਜਾਵੇ ਤਾਂ ਇੱਥੇ ਤੜਕਸਾਰ ਆਏ ਤੇਜ਼ ਮੀਂਹ ਅਤੇ ਹਨੇਰੀ ਨੇ ਕਾਫੀ ਨੁਕਸਾਨ ਕੀਤਾ ਐ। ਝੱਖੜ ਕਾਰਨ ਫਿਰੋਜ਼ਪੁਰ-ਫਾਜਿਲਕਾ ਹਾਈਵੇ ਤੇ ਕਈ ਰੁੱਖ ਉਖੜ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫਸਲ ਦਾ ਵੀ ਨੁਕਸਾਨ ਹੋਇਆ ਐ। ਖਬਰਾਂ ਮੁਤਾਕ ਕੁੱਝ ਥਾਵਾਂ ਤੇ ਝੋਨੇ ਦੀ ਫਸਲ ਜ਼ਮੀਨ ਤੇ ਵਿੱਛ ਗਈ ਐ, ਜਿਸ ਦੇ ਚਲਦਿਆਂ ਜੇਕਰ ਹੋਰ ਮੀਂਹ ਪੈਂਦਾ ਐ ਤਾਂ ਫਸਲ ਦਾ ਨੁਕਸਾਨ ਹੋਣਾ ਤੈਅ ਐ। ਉਧਰ ਇਕ ਵਾਰ ਫਿਰ ਬਿਗੜੇ ਮੌਸਮ ਦੇ ਮਿਜ਼ਾਜ਼ ਕਾਰਨ ਕਿਸਾਨਾਂ ਦਾ ਚਿਹਰੇ ਮੁਰਝਾ ਗਏ ਨੇ। ਖਾਸ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਅੰਦਰ ਕਾਫੀ ਸਹਿਮ ਪਾਇਆ ਜਾ ਰਿਹਾ ਐ। ਕਿਸਾਨਾਂ ਨੇ ਸਮਾਜ ਸੇਵੀਆਂ ਦੀ ਮਦਦ ਨਾਲ ਪਹਿਲਾਂ ਹੋਏ ਨੁਕਸਾਨ ਵਿਚੋਂ ਉਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਡੈਮਾਂ ਤੋਂ ਛੱਡੇ ਪਾਣੀ ਦੇ ਨਾਲ ਨਾਲ ਮੌਸਮ ਦੇ ਵਿਗੜੇ ਮਿਜਾਜ ਨੇ ਚਿੰਤਾ ਵਧਾ ਦਿੱਤੀ ਐ ਅਤੇ ਲੋਕ ਰੱਬ ਅੱਗੇ ਹੋਰ ਮੀਂਹ ਨਾ ਪੈਣ ਦੀਆਂ ਅਰਦਾਸਾਂ ਕਰ ਰਹੇ ਨੇ। ਇਸੇ ਦੌਰਾਨ ਫਿਰੋਜਪੁਰ-ਫਾਜਿਲਕਾ ਹਾਈਵੇ ਤੇ ਅਮੀਰ ਖਾਂ ਇਲਾਕੇ ਚ ਦਰੱਖਤ ਡਿੱਗਣ ਕਾਰਨ ਰੋਡ ਤੇ ਜਾਮ ਲੱਗ ਗਿਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਰੁੱਖਾਂ ਨੂੰ ਵੱਢ ਕੇ ਪਾਸੇ ਕਰ ਕੇ ਆਵਾਜਾਈ ਦਰੁਸਤ ਕਰਵਾਈ। ਇਸ ਦੌਰਾਨ ਵੱਡੇ ਵਹੀਕਲਾਂ ਨੂੰ ਕਾਫੀ ਦੇਰ ਤਕ ਰੁਖ ਹਟਾਏ ਜਾਣ ਦੀ ਉਡੀਕ ਵੀ ਕਰਨੀ ਪਈ।