ਪੰਜਾਬ ਬਾਬਾ ਫਰੀਦ ਯੂਨੀਵਰਸਿਟੀ ਪਹੁੰਚਿਆ ਦਿੱਲੀ ਤੋਂ ਵਫਦ; ਦਿੱਲੀ ਮੈਡੀਕਲ ਐਸੋਸੀਏਸ਼ਨ ਦੇ ਵਫਦ ਨੇ ਕੀਤਾ ਦੌਰਾ; ਦੋਵੇਂ ਅਦਾਰਿਆਂ ਵਿਚਾਲੇ ਇਤਿਹਾਸਿਕ ਐਮਓਯੂ ’ਤੇ ਹਸਤਾਖਰ By admin - October 5, 2025 0 19 Facebook Twitter Pinterest WhatsApp ਦਿੱਲੀ ਮੈਡੀਕਲ ਐਸੋਸੀਏਸ਼ਨ ਦਾ ਉੱਚ ਪੱਧਰੀ ਵਫਦ ਅੱਜ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਪਹੁੰਚਿਆ। ਇਸ ਵਫਦ ਦਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ ਵੱਲੋਂ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ, ਖੋਜ, ਹੈਲਥਕੇਅਰ ਅਤੇ ਨਵੀਨਤਮ ਪਹਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਦੋਵੇਂ ਅਦਾਰਿਆਂ ਵਿਚਾਲੇ ਇਕ ਐਮਓਯੂ ਵੀ ਸਾਇਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਐਮਓਯੂ ਨਾਲ ਦੋਵਾਂ ਅਦਾਰਿਆਂ ਵਿਚਾਲੇ ਅਕਾਦਮਿਕ ਸਹਿਯੋਗ ਵਧਾਉਣ ਵਿਚ ਮਦਦ ਮਿਲੇਗੀ। ਇਸ ਵਫਦ ਵਿੱਚ ਦਿੱਲੀ ਮੈਡੀਕਲ ਐਸੋਸੀਏਸ਼ਨ ਦੀਆਂ ਸਭ 13 ਸ਼ਾਖਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ, ਜਿਨ੍ਹਾਂ ਵਿੱਚ ਰਾਜਧਾਨੀ ਤੋਂ ਲਗਭਗ 20 ਪ੍ਰਸਿੱਧ ਡਾਕਟਰ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਡਾ. ਸਤੀਸ਼ ਲਾਂਬਾ, ਡਾ. ਰਮੇਸ਼ ਦੱਤਾ, ਡਾ. ਆਰ. ਕੇ. ਤੁਲੀ ਅਤੇ ਡਾ. ਪ੍ਰਸ਼ਾਂਤ ਸੇਠ ਵੀ ਸ਼ਾਮਲ ਸਨ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਦਿੱਲੀ ਮੈਡੀਕਲ ਐਸੋਸੀਏਸ਼ਨ (ਨਵੀਂ ਦਿੱਲੀ) ਅਤੇ ਇੰਡਿਆਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਵਿਚਕਾਰ ਇਕ ਐਮ.ਓ.ਯੂ. ਸਾਇਨ ਕੀਤਾ ਗਿਆ। ਇਸ ਦਾ ਮਕਸਦ ਅਕਾਦਮਿਕ ਸਹਿਯੋਗ ਨੂੰ ਵਧਾਉਣਾ, ਖੋਜ ਨੂੰ ਪ੍ਰੋਤਸਾਹਿਤ ਕਰਨਾ, ਗਿਆਨ ਦੀ ਸਾਂਝ ਪਾਉਣਾ ਅਤੇ ਦਿੱਲੀ-ਪੰਜਾਬ ਦੀਆਂ ਮੈਡੀਕਲ ਸੰਸਥਾਵਾਂ ਵਿੱਚ ਪੇਸ਼ਾਵਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ। ਐਮ.ਐਲ.ਏ. ਅਤੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਸ. ਗੁਰਦੀਤ ਸਿੰਘ ਸੇਖੋਂ ਨੇ ਦਿੱਲੀ ਤੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਹਿਯੋਗ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਵੇਗਾ। ਸਮਾਗਮ ਵਿੱਚ ਡਾ. ਸੰਜੀਵ ਗੋਇਲ ਅਤੇ ਆਈ.ਐੱਮ.ਏ. ਪੰਜਾਬ ਦੇ ਕਈ ਪ੍ਰਮੁੱਖ ਡਾਕਟਰਾਂ ਦੇ ਨਾਲ-ਨਾਲ ਯੂਨੀਵਰਸਿਟੀ ਦੇ ਡੀਨ ਕਾਲਜਜ਼ ਡਾ. ਦੀਪਕ ਜੋਨ ਭੱਟੀ, ਪ੍ਰਿੰਸਿਪਲ ਡਾ. ਸੰਜੇ ਗੁਪਤਾ, ਐਮ.ਐੱਸ. ਡਾ. ਨੀਤੂ ਕੁਕੜ, ਫੈਕਲਟੀ ਅਤੇ ਯੂਨੀਵਰਸਿਟੀ ਦੇ ਸੰਬੰਧਤ ਕਾਲਜਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ। ਡੀ.ਐੱਮ.ਏ. ਦੇ ਇਸ ਦੌਰੇ ਅਤੇ ਐਮ.ਓ.ਯੂ. ਸਾਇਨ ਕਰਨ ਨਾਲ ਭਵਿੱਖ ਵਿੱਚ ਅਕਾਦਮਿਕ ਵਿਕਾਸ, ਸਾਂਝੇ ਪ੍ਰਾਜੈਕਟਾਂ ਅਤੇ ਸਿਹਤ ਖੇਤਰ ਵਿੱਚ ਨਵੀਨਤਮ ਯਤਨਾਂ ਲਈ ਨਵੇਂ ਦਰਵਾਜ਼ੇ ਖੁਲ੍ਹਣਗੇ।