ਗੁਰਦਾਸਪੁਰ ’ਚ ਭਿੱੜੇ ਮਹੰਤਾਂ ਦੇ ਦੋ ਧੜੇ; ਵਧਾਈ ਲੈਣ ਨੂੰ ਲੈ ਕੇ ਲਾਏ ਧੱਕੇ ਦੇ ਇਲਜ਼ਾਮ

0
20

ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵਧਾਈ ਮੰਗਣ ਨੂੰ ਲੈ ਕੇ ਖੁਸਰਿਆਂ ਦੀਆਂ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਉਨ੍ਹਾਂ ਦੇ ਇਲਾਕੇ ਵਿਚ ਆ ਕੇ ਵਧਾਈ ਮੰਗਣ ਦੇ ਇਲਜਾਮ ਲਾਏ। ਮੌਕੇ ਤੇ ਮੌਜੂਦ ਪੁਲਿਸ ਨੇ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਮਾਮਲਾ ਸ਼ਾਂਤ ਕਰਵਾਇਆ। ਪੁਲਿਸ ਨੇ ਦੋਵੇਂ ਧਿਰਾਂ ਨੂੰ ਆਪਸ ਵਿਚ ਮਿਲ-ਬੈਠ ਕੇ ਵਧਾਈ ਮੰਗਣ ਦੇ ਇਲਾਕੇ ਤੈਅ ਕਰਨ ਦੀ ਹਦਾਇਤ ਕੀਤੀ ਐ। ਪੁਲਿਸ ਨੇ ਅਮਨ-ਕਾਨੂੰਨ ਵਿਚ ਖਲਲ ਪਾਉਣ ਦੀ ਸੂਰਤ ਵਿਚ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਐ।
ਮੌਕੇ ਮੌਜੂਦ ਇੱਕ ਧਿਰ ਅਗਵਾਈ ਸਾੱਬੋ ਮਹੰਤ ਅਤੇ ਦੂਸਰੀ ਧਿਰ ਦੀ ਅਗਵਾਈ ਮੰਜਲੀ ਮਹੰਤ ਕਰ ਰਹੀ ਸੀ। ਦੋਵੇਂ ਧਿਰਾਂ ਇਕ ਦੂਸਰੇ ਦੇ ਇਲਾਕੇ ਵਿੱਚ ਜਾਂ ਕੇ ਲੋਕਾਂ ਕੋਲੋਂ ਵਧਾਈ ਲੈਣ ਨੂੰ ਲੈਕੇ ਹੋਏ ਝਗੜੇ ਦੇ ਚਲਦੇ ਗੁਰਦਾਸਪੁਰ ਥਾਣੇ ਪਹੁਚੀਆ ਸਨ। ਪਰ ਇਥੇ ਵੀ ਦੋਵੇਂ ਗਰੁੱਪਾਂ ਵਿੱਚ ਤਕਰਾਰ ਹੋ ਗਈ ਅਤੇ ਇਕ ਧਿਰ ਜੋ ਗੁਰਦਾਸਪੁਰ ਏਰੀਏ ਨੂੰ ਲੈ ਕੇ ਆਪਣਾ ਦਾਅਵਾ ਕਰ ਰਹੀ ਸੀ। ਉਨ੍ਹਾਂ ਨੇ ਆਰੋਪ ਲਗਾਏ ਕੇ ਇਹ ਬਾਹਰ ਤੋਂ ਆ ਕੇ ਸਾਡੇ ਇਲਾਕ਼ੇ ਵਿੱਚ ਵਧਾਈਆ ਮੰਗਦੇ ਹਨ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਰੋਡ ਉੱਪਰ ਖੂਬ ਹੰਗਾਮਾ ਕੀਤਾ।
ਉਧਰ ਦੂਸਰੇ ਪਾਸੇ ਦੂਸਰੀ ਧਿਰ ਜੋ ਕੇ ਦੀਨਾਨਗਰ ਇਲਾਕੇ ਤੋਂ ਆਈ ਸੀ ਉਨ੍ਹਾਂ ਨੇ ਵੇ ਦਾਹਵਾ ਕੀਤਾ ਕਿ ਇਹ ਸਦਾ ਇਲਾਕਾ ਹੈ ਇਹ ਬਾਹਰ ਤੋਂ ਆਕੇ ਸਾਡੇ ਇਲਾਕੇ ਵਿੱਚ ਦਾਖਲ ਅੰਦਾਜੀ ਕਰ ਰਹੇ ਹਨ। ਇਸ ਮੌਕੇ ਗੁਰਦਾਸਪੁਰ ਠਾਣੇ ਦੇ ਇੰਚਾਰਜ  ਦਵਿੰਦਰ ਪ੍ਰਕਾਸ਼ ਨੇ ਦੱਸਿਆ ਕੇ ਇਨ੍ਹਾਂ ਦਾ ਵਿਵਾਦ ਕਾਫੀ ਚਿਰ ਤੋਂ ਚੱਲ ਰਿਹਾ ਹੈ ਅਸੀ ਇਨ੍ਹਾਂ ਦੋਵਾਂ ਗਰੁੱਪਾਂ ਦੇ ਇੰਚਾਰਜਾ ਨੂੰ ਠਾਣੇ ਬੁਲਾਇਆ ਹੈ ਅਤੇ ਜਲਦ ਇਨ੍ਹਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here