ਲੁਧਿਆਣਾ ’ਚ ਹਲਵਾਈ ਨੂੰ ਪੈਸੇ ਮੰਗਣਾ ਪਿਆ ਮਹਿੰਗਾ; ਸਫਾਈ ਸੇਵਕ ਦੁਕਾਨ ਮੂਹਰੇ ਕੂੜਾ ਸੁੱਟ ਕੇ ਫਰਾਰ; ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਪੁਲਿਸ ਕਰ ਰਹੀ ਜਾਂਚ

0
23

ਲੁਧਿਆਣਾ ਦੇ ਮਾਲੀਗੰਜ ਚੌਕ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਐ। ਇੱਥੇ ਇਕ ਦੁਕਾਨਦਾਰ ਨੂੰ ਸਫਾਈ ਸੇਵਕ ਤੋਂ ਪੈਸੇ ਮੰਗਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਸਫਾਈ ਸੇਵਕ ਕੂੜੇ ਵਾਲੀ ਗੱਡੀ ਦੁਕਾਨ ਮੂਹਰੇ ਖਾਲੀ ਕਰ ਕੇ ਫਰਾਰ ਹੋ ਗਿਆ। ਜਾਣਕਾਰੀ ਦਿਲੀਪ ਪੁਰੀ ਵਾਲਾ ਨਾਮ ਨਾਲ ਮਸ਼ਹੂਰ ਦੁਕਾਨ ਤੇ ਸਫਾਈ ਸੇਵਕ ਨੇ ਦਹੀ ਲਈ ਸੀ ਅਤੇ ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਉਹ ਤੈਸ਼ ਵਿਚ ਆ ਗਿਆ ਅਤੇ ਕੁੱਝ ਸਮੇਂ ਬਾਅਦ ਕੂੜੇ ਵਾਲੀ ਗੱਡੀ ਦੁਕਾਨ ਅੱਗੇ ਪਲਟ ਕੇ ਫਰਾਰ ਹੋ ਗਿਆ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਸਫਾਈ ਸੇਵਕ ਵੱਲੋਂ ਗੱਡੀ ਖਾਲੀ ਕਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਕਰਮਚਾਰੀ ਕੂੜੇ ਨਾਲ ਭਰੀ ਇੱਕ ਗੱਡੀ ਲੈ ਕੇ ਦੁਕਾਨ ਛੱਡਦਾ ਦਿਖਾਈ ਦੇ ਰਿਹਾ ਹੈ। ਦੁਕਾਨਦਾਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਇੱਕ ਸਫਾਈ ਕਰਮਚਾਰੀ ਉਸਦੀ ਦੁਕਾਨ ‘ਤੇ ਪੁਰੀ ਖਾਣ ਲਈ ਆਇਆ ਸੀ।
ਕਰਮਚਾਰੀ ਦੁਕਾਨ ਵਿੱਚ ਨਵਾਂ ਸੀ, ਜਿਸ ਦੇ ਚਲਦੇ ਜਦੋਂ ਪੈਸੇ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਕੂੜੇ ਨਾਲ ਭਰੀ ਇੱਕ ਗੱਡੀ ਲੈ ਕੇ ਆ ਗਿਆ ਅਤੇ ਫਿਰ ਉਹ ਦੁਕਾਨ ਦੇ ਬਾਹਰ ਕੂੜਾ ਸੁੱਟਣ ਤੋਂ ਬਾਅਦ ਚਲਾ ਗਿਆ। ਕੌਂਸਲਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਦੁਕਾਨਦਾਰ ਦੇ ਦੱਸਣ ਮੁਤਾਬਕ ਕਰਮਚਾਰੀ ਸ਼ਰਾਬੀ ਹਾਲਤ ਵਿਚ ਸੀ।

LEAVE A REPLY

Please enter your comment!
Please enter your name here