Uncategorized ਮੁਕਤਸਰ ਮੰਡੀ ’ਚ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ/ ਪਾਣੀ ਡੁੱਬੀਆਂ ਕਣਕ ਦੀਆਂ ਵੱਡੀ ਗਿਣਤੀ ਬੋਰੀਆਂ/ ਅਧਿਕਾਰੀਆਂ ’ਤੇ ਲੱਗੇ ਅਣਗਹਿਲੀ ਵਰਤਣ ਦੇ ਇਲਜ਼ਾਮ By admin - May 2, 2025 0 8 Facebook Twitter Pinterest WhatsApp ਬੀਤੀ ਰਾਤ ਪੰਜਾਬ ਅੰਦਰ ਪਏ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ, ਉੱਥੇ ਹੀ ਇਸ ਨੇ ਮੰਡੀਆਂ ਵਿਚ ਕਣਕ ਲੈ ਕੇ ਆਏ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਐ। ਅਜਿਹੇ ਹੀ ਹਾਲਾਤ ਸ੍ਰੀ ਮੁਕਤਸਰ ਸਾਹਿਬ ਦੀ ਆਨਾਜ ਮੰਡੀ ਵਿਚ ਵੇਖਣ ਨੂੰ ਮਿਲੇ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਮੀਂਹ ਕਾਰਨ ਭਿੱਜ ਗਈ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਇਸ ਤੋਂ ਇਲਾਵਾ ਮੰਡੀ ਵਿਚ ਪਈਆਂ ਵੱਡੀ ਗਿਣਤੀ ਕਣਕ ਦੀਆਂ ਬੋਰੀਆਂ ਵੀ ਪਾਣੀ ਵਿਚ ਭਿੱਜ ਗਈਆਂ ਨੇ ਅਤੇ ਕਾਫੀ ਗਿਣਤੀ ਵਿਚ ਬੋਰੀਆਂ ਪਾਣੀ ਵਿਚ ਪਈਆਂ ਹੋਈਆਂ ਨੇ। ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਮੰਡੀ ਵਿਚ ਚੰਗੇ ਪ੍ਰਬੰਧ ਕੀਤੇ ਗਏ ਸਨ ਪਰ ਮਾਰਕੀਟ ਕਮੇਟੀ ਦੇ ਅਧਿਕਾਰੀ ਤੇ ਮੁਲਾਜਮ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਮੰਡੀ ਵਿਚ ਪਈ ਭਾਰੀ ਮਾਤਰਾ ਚ ਕਣਕ ਦੇ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਐ। ਇਸੇ ਤਰ੍ਹਾਂ ਮਜਦੂਰ ਆਗੂਆਂ ਨੇ ਵੀ ਮੰਡੀਆਂ ਵਿਚ ਚੰਗੇ ਪ੍ਰਬੰਧ ਹੋਣ ਦਾ ਦਾਅਵਾ ਕਰਦਿਆਂ ਅਧਿਕਾਰੀਆਂ ਤੇ ਅਣਗਹਿਲੀ ਵਰਤਣ ਦੀ ਗੱਲ ਕਹੀ ਐ। ਮਜਦੂਰ ਆਗੂਆਂ ਨੇ ਸਰਕਾਰ ਤੋਂ ਡਿਊਟੀ ਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਘਰ ਭੇਜਣ ਦੀ ਮੰਗ ਕੀਤੀ ਤਾਂ ਜੋ ਮੰਡੀਆਂ ਦੇ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ।