ਹੁਸ਼ਿਆਰਪੁਰ ’ਚ ਕੁੱਤੇ ਦੇ ਹਮਲੇ ’ਚ ਵਿਅਕਤੀ ਜ਼ਖਮੀ; ਡੋਗ ਫਾਰਮ ’ਚ ਕਤੂਰਾ ਦੇਖਣ ਜਾਣਾ ਪਿਆ ਮਹਿੰਗਾ; ਲਗਵਾਉਣੇ ਪਏ ਟਾਂਕੇ, ਹਾਲਤ ਸਥਿਰ

0
59

ਹੁਸ਼ਿਆਰਪੁਰ ’ਚ ਇਕ ਨਿੱਜੀ ਡੋਗ ਫਾਰਮ ਅੰਦਰ ਕੁੱਤੇ ਵੱਲੋਂ ਕੀਤੇ ਹਮਲੇ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੀੜਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ ਜਿੱਥੇ ਉਸ ਦੇ ਕਈ ਟਾਂਕੇ ਲਗਾਉਣੇ ਪਏ ਹਨ। ਜਾਣਕਾਰੀ ਅਨੁਸਾਰ ਅੰਕਿਤ ਆਨੰਦ ਨਾਮ ਦੇ ਇਹ ਸਖਸ਼ ਜਾਨਵਰਾਂ ਤੇ ਪੰਛੀਆਂ ਦੇ ਇਸ ਫਾਰਮ ਅੰਦਰ ਕਤੂਰਾ ਵੇਖਣ ਗਿਆ ਸੀ, ਜਿੱਥੇ ਇਕ ਵਿਦੇਸ਼ੀ ਨਸਲ ਦੇ ਕੁੱਤੇ ਨੇ ਉਸ ਤੇ ਹਮਲਾ ਕਰ ਦਿੱਤਾ। ਡਾਕਟਰਾਂ ਮੁਤਾਬਕ ਜ਼ਖਮੀ ਦੇ ਟਾਂਕੇ ਲਗਾਉਣੇ ਪਏ ਨੇ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਐ।
ਦੱਸ ਦਈਏ ਕਿ ਹੁਸ਼ਿਆਰਪੁਰ ਦੇ ਬਜਵਾੜਾ ਨਜਦੀਕ ਪਿੰਡ ਬਸੀ ਪੁਰਾਣੀ ਵਿਚ ਸਥਿਤ ਸੂਦ ਫਾਰਮ ਅੰਦਰ ਜਾਨਵਰ ਅਤੇ ਪੰਛੀ ਰੱਖੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਫ੍ਰੇਂਡ ਇੰਕਲੇਵ ਨਿਵਾਸੀ ਅੰਕਿਤ ਆਨੰਦ ਨੇ ਦੱਸਿਆ ਕਿ ਉਹ ਅੱਜ ਸ਼ਾਮ ਵੇਲੇ ਆਪਣੇ ਦੋਸਤ ਨਾਲ ਸੂਦ ਫਾਰਮ ਵਿਖੇ ਕਤੂਰੇ ਖਰੀਦਣ ਦੇ ਇਰਾਦੇ ਨਾਲ ਗਿਆ ਸੀ ਜਿੱਥੇ ਫਾਰਮ ਤੇ ਇੱਕ ਖੂੰਖਾਰ ਕੁੱਤੇ ਨੇ ਉਸ ਉੱਤੇ ਅਚਾਨਕ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਜਿੱਥੇ ਤੋ ਉਸਦਾ ਇਲਾਜ ਸ਼ੁਰੂ ਕੀਤਾ ਗਿਆ।
ਮੌਕੇ ਤੇ ਮੌਜੂਦ ਡਿਊਟੀ ਡਾਕਟਰ ਰਾਹੁਲ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਹਾਲਤ ਸਥਿਰ ਹੈ ਅਤੇ ਉਸ ਦੇ ਜ਼ਖਮਾਂ ਨੂੰ ਸਾਫ ਕਰਕੇ ਟਾਂਕੇ ਲਗਾਏ ਗਏ ਨੇ। ਗਨੀਮਤ ਇਹ ਰਹੀ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਕੁੱਤੇ ਤੇ ਚੁੰਗਲ ਵਿਚੋਂ ਛੁਡਾ ਲਿਆ। ਜੇਕਰ ਕੋਈ ਮੌਕੇ ਤੇ ਮੌਜੂਦ ਨਾ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

LEAVE A REPLY

Please enter your comment!
Please enter your name here