ਪੰਜਾਬ ਸੰਗਰੂਰ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਮ; ਹਿਮਾਚਲ ਜੁਡੀਸ਼ਅਲ ਪ੍ਰੀਖਿਆ ਹਾਸਲ ਕੀਤਾ ਚੌਥਾ ਸਥਾਨ By admin - October 4, 2025 0 61 Facebook Twitter Pinterest WhatsApp ਸੰਗਰੂਰ ਵਾਸੀ ਧੀ ਮਹਿਕ ਗੁਪਤਾ ਨੇ ਹਿਮਾਚਲ ਵਿਚ ਹੋਈ ਜੁਡੀਸ਼ੀਅਲ ਪ੍ਰੀਖਿਆ ਵਿਚ ਚੌਥਾ ਸਥਾਨ ਹਾਸਲ ਕਰ ਕੇ ਆਪਣੇ ਸੂਬੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਐ। ਮਹਿਕ ਗੁਪਤਾ ਦੇ ਦੱਸਣ ਮੁਤਾਬਕ ਉਸ ਨੇ ਇਹ ਮੁਕਾਮ ਆਪਣੀ ਸਖਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹਾਸਲ ਕੀਤਾ ਐ। ਉਹ 10 ਤੋਂ 12 ਘੰਟੇ ਰੋਜ਼ਾਨਾ ਪੜ੍ਹਾਈ ਕਰਦੀ ਸੀ। ਉਸ ਨੇ ਅੱਗੇ ਕਿਹਾ ਕਿ ਉਸ ਦੇ ਪਿਤਾ ਉਸ ਨੂੰ ਜੱਜ ਬਣਾਉਣਾ ਚਾਹੁੰਦੇ ਸੀ, ਜਿਸ ਨੂੰ ਉਸ ਨੇ ਪੂਰਾ ਕਰ ਦਿੱਤਾ ਐ। ਇਸ ਦੌਰਾਨ ਮਹਿਕ ਗੁਪਤਾ ਦੇ ਪਿਤਾ ਨੇ ਵੀ ਧੀ ਦੀ ਪ੍ਰਾਪਤੀ ਦੇ ਖੁਸ਼ੀ ਜਾਹਰ ਮਾਪਿਆਂ ਨੂੰ ਧੀਆਂ ਨੂੰ ਅੱਗੇ ਵਧਣ ’ਚ ਮਦਦ ਦੀ ਅਪੀਲ ਕੀਤੀ ਐ। ਇਸ ਸਬੰਧੀ ਗੱਲਬਾਤ ਕਰਦੇ ਹੋਏ ਮਹਿਕ ਗੁਪਤਾ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਬਹੁਤ ਮੋਟੀਵੇਟ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਪੰਜਾਬ ਅਤੇ ਹਰਿਆਣ ਦੀ ਪ੍ਰੀਖਿਆ ਦੇ ਚੁੱਕੀ ਸੀ ਪਰ ਕਾਮਯਾਬ ਨਹੀਂ ਹੋ ਸਕੀ ਸੀ। ਲਗਾਤਾਰ ਸਖਤ ਮਿਹਨਤ ਕਰਨ ਤੋਂ ਬਾਅਦ ਮਿਹਨਤ ਰੰਗ ਲਿਆਈ ਅਤੇ ਉਸਨੇ ਹਿਮਾਚਲ ਦੇ ਵਿੱਚ ਜੁਡੀਸ਼ੀਅਲ ਪ੍ਰੀਖਿਆ ਪਾਸ ਕੀਤੀ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਐ। ਉਹਨਾਂ ਨੇ ਅੱਗੇ ਦੱਸਿਆ ਕਿ ਇਹ ਉਹਦੇ ਪਿਤਾ ਜੀ ਦਾ ਸੁਫਨਾ ਸੀ ਕਿ ਉਸੇ ਦੀ ਬੇਟੀ ਜੱਜ ਬਣੇ ਅਤੇ ਉਸ ਨੇ ਸਖਤ ਮਿਹਨਤ ਕੀਤੀ ਅਤੇ ਆਪਣੇ ਪਿਤਾ ਜੀ ਦਾ ਸਪਨਾ ਪੂਰਾ ਕੀਤਾ। ਉਸ ਦਾ ਕਹਿਣਾ ਸੀ ਕਿ ਸੱਤਵੀਂ ਕਲਾਸ ਦੇ ਵਿੱਚ ਜਦੋਂ ਪੜ੍ਹਦੀ ਸੀ ਤਾਂ ਉਹਦੇ ਪਿਤਾ ਜੀ ਵੱਲੋਂ ਕਿਹਾ ਗਿਆ ਕਿ ਉਹ ਜੱਜ ਬਣਾਉਣਾ ਚਾਹੁੰਦੇ ਹਨ ਆਪਣੇ ਪਿਤਾ ਦਾ ਸੁਫਨਾ ਪੂਰਾ ਕਰਕੇ ਮੈਂ ਬਹੁਤ ਖੁਸ਼ ਹਾਂ। ਪੂਰੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇੱਕ ਦੂਸਰੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਲਗਾਤਾਰ ਵਧਾਈਆਂ ਦੇ ਫੋਨ ਉਹਨਾਂ ਨੂੰ ਆ ਰਹੇ ਨੇ। ਗੱਲਬਾਤ ਕਰਦੇ ਹੋਏ ਮਹਿਕ ਦੇ ਮਾਤਾ ਵੀ ਭਾਵੁਕ ਹੋ ਗਏ ਅਤੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਡਿੱਗਣ ਲੱਗੇ। ਉਸ ਤੋਂ ਬਾਅਦ ਜਦੋਂ ਉਸਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਪਿਤਾ ਵੀ ਭਾਵੁਕ ਹੋਏ ਲੇਕਿਨ ਉਹਨਾਂ ਨੇ ਦੱਸਿਆ ਕੀ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਧੀ ਨੇ ਉਹਨਾਂ ਦਾ ਨਾਂ ਰੋਸ਼ਨ ਕੀਤਾ ਹੈ। ਮਹਿਕ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਸਾਲ ਦੀ ਟ੍ਰੇਨਿੰਗ ਹੋਵੇਗੀ ਉਸ ਤੋਂ ਬਾਅਦ ਜੱਜ ਦੀ ਕੁਰਸੀ ਤੇ ਬੈਠਣਗੇ।