ਫਿਰੋਜ਼ਪੁਰ ’ਚ ਵਿਆਹੁਤਾ ਦੀ ਝੁਲਸਣ ਕਾਰਨ ਮੌਤ; ਸਹੁਰਾ ਪਰਿਵਾਰ ਤੇ ਲੱਗੇ ਜਿੰਦਾ ਸਾੜਣ ਦੇ ਇਲਜ਼ਾਮ

0
65

ਫਿਰੋਜ਼ਪੁਰ ਦੇ ਪਿੰਡ ਰੁਕਣਾ ਮੁਗਲਾਂ ਵਿਖੇ ਇਕ ਵਿਆਹੁਤਾ ਦੀ ਝੁਲਸਣ ਕਾਰਨ ਮੌਤ ਹੋਣ ਦੀ ਖਬਰ ਐ। ਮ੍ਰਿਤਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਜਿੰਦਾ ਸਾੜਣ ਦੇ ਇਲਜਾਮ ਲਾਏ ਨੇ। ਪਰਿਵਾਰ ਦੇ ਦੱਸਣ ਮੁਤਾਬਕ ਕਾਜਲ ਨਾਮ ਦੀ ਲੜਕੀ ਦਾ ਨੂਰਪੁਰ ਸੇਠਾਂ ਵਾਸੀ ਮਨਪ੍ਰੀਤ ਨਾਲ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਕਾਜਲ ਨੂੰ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਐ। ਪੀੜਤ ਪਰਿਵਾਰ ਨੇ ਇਨਸਾਫ ਮੰਗਿਆ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
 ਮ੍ਰਿਤਕ ਕਾਜਲ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਉਸਨੂੰ ਅਕਸਰ ਤੰਗ ਪਰੇਸ਼ਾਨ ਕਰਦੇ ਸੀ, ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕਾਜਲ ਨੂੰ ਜਿੰਦਾ ਸਾੜ ਦਿੱਤਾ ਗਿਆ ਐ।  ਪਰਿਵਾਰ ਦੇ ਦੱਸਣ ਮੁਤਾਬਕ ਕਰੀਬ ਪੰਜ ਦਿਨ ਪਹਿਲਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੀ ਬੇਟੀ ਹਸਪਤਾਲ ਵਿੱਚ ਦਾਖਲ ਹੈ ਜਦੋਂ ਪਹੁੰਚੇ ਤਾਂ ਦੇਖਿਆ ਕਿ ਕਾਜਲ ਬੁਰੀ ਤਰ੍ਹਾਂ ਸੜੀ ਹਾਲਤ ਵਿਚ ਸੀ ਅਤੇ ਕੁਝ ਵੀ ਨਹੀਂ ਬੋਲਣ ਦੀ ਹਾਲਤ ਵਿਚ ਨਹੀਂ ਸੀ।
ਉਹਨਾਂ ਨੇ ਆਰੋਪ ਲਗਾਇਆ ਕਿ ਸੋਹਰੇ ਪਰਿਵਾਰ ਵੱਲੋਂ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹਨਾਂ ਦੀ ਬੇਟੀ ਨਾਲ ਕੀ ਹਾਦਸਾ ਹੋਇਆ ਹੈ ਤੇ ਜਦ ਉਹ ਆਪਣੀ ਬੇਟੀ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪਹੁੰਚੇ ਤਾਂ ਸਹੁਰਾ ਪਰਿਵਾਰ ਉਥੋਂ ਖਿਸਕ ਗਿਆ। ਕੁਝ ਦਿਨ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਣ ਤੋਂ ਬਾਅਦ ਕਾਜਲ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਾਜਲ ਦੀ ਦੋ ਸਾਲ ਦੀ ਇੱਕ ਬੱਚੀ ਵੀ ਹੈ। ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ।  ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here