ਗੁਰਦਾਸਪੁਰ ’ਚ ਨਕਲੀ ਮਠਿਆਈ ਫੈਟਕਰੀ ਦਾ ਪਰਦਾਫਾਸ਼; ਫੂਡ ਸੇਫਟੀ ਟੀਮ ਨੇ ਸੈਂਪਲ ਭਰ ਕੇ ਜਾਂਚ ਕੀਤੀ ਸ਼ੁਰੂ

0
52

ਗੁਰਦਾਸਪੁਰ ਦੇ ਫੂਡ ਸੈਫਟੀ ਵਿਭਾਗ ਵੱਲੋਂ ਨਕਲੀ ਮਠਿਆਈਆਂ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਐ। ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਕੇ ਫੈਕਟਰੀ ਅੰਦਰੋਂ ਭਾਰੀ ਮਾਤਰਾ ਵਿਚ ਬਣੀਆਂ ਮਠਿਆਈਆਂ ਬਰਾਮਦ ਕੀਤੀਆਂ ਨੇ। ਸ਼ਹਿਰ ਦੇ ਮੇਹਰ ਸਿੰਘ ਰੋਡ ਤੇ ਸਥਿਤ ਇਸ ਫੈਕਟਰੀ ਅੰਦਰ ਬੇਹੱਦ ਗੰਦੇ ਮਾਹੌਲ ਵਿਚ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਦੀਵਾਲੀ ਮੌਕੇ ਵੱਖ ਵੱਖ ਥਾਵਾਂ ਤੇ ਸਪਲਾਈ ਕਰਨਾ ਸੀ। ਵਿਭਾਗ ਦੀ ਟੀਮ ਨੇ ਮਠਿਆਈਆਂ ਦੇ ਸੈਂਪਲ ਭਰ ਕੇ ਲੈਬਾਰਟਰੀ ਵਿਚ ਜਾਂਚ ਲਈ ਭੇਜ ਦਿੱਤੇ ਹਨ। ਵਿਭਾਗ ਨੇ ਫੈਕਟਰੀ ਦਾ ਚਲਾਨ ਕੱਟ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਮੌਕੇ ਤੇ ਪਹੁੰਚੇ ਫੂਡ ਸੇਫਟੀ ਕਮਿਸ਼ਨਰ ਜੀਐਸ ਪੰਨੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਮੌਕੇ ਮੌਕੇ ਤੇ ਅਜਿਹੀਆਂ ਫੈਕਟਰੀਆਂ ਦੀ ਜਾਂਚ ਕਰਦੇ ਰਹਿੰਦੇ ਹਨ ਅਤੇ ਜੇਕਰ ਕੋਈ ਸਬਮਿਆਰੀ ਸਮਾਨ ਪਾਇਆ ਜਾਂਦਾ ਹੈ ਜਾਂ ਉਨਾ ਖਿਲਾਫ ਚਲਾਨ ਵੀ ਕੀਤਾ ਜਾਂਦਾ ਹੈ ਜਿਸ ਦਾ ਨਿਪਟਾਰਾ ਅਦਾਲਤਾਂ ਵਿੱਚ ਹੁੰਦਾ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਮਠਿਆਈ ਬਣਾਉਣ ਵਾਲੇ ਮਾਲਕਾਂ ਅਤੇ ਫੈਕਟਰੀ ਖਿਲਾਫ ਪਹਿਲਾਂ ਵੀ ਕਾਰਵਾਈ ਕੀਤੀ ਹੈ ਜੋ ਕਿ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮੌਕੇ ਜਦੋਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਸ਼ਹਿਰ ਵਿੱਚ ਹੋਰ ਕਿੰਨਿਆਂ ਥਾਵਾਂ ਉੱਤੇ ਅਜਿਹੀ ਛਾਪੇਮਾਰੀ ਕੀਤੀ ਗਈ ਹੈ ਜਾਂ ਸੈਂਪਲ ਲਏ ਹਨ ਤਾਂ ਉਹਨਾਂ ਨੇ ਕੋਈ ਉਚਿਤ ਜਵਾਬ ਨਹੀਂ ਦਿੱਤਾ।

 

LEAVE A REPLY

Please enter your comment!
Please enter your name here