ਪੰਜਾਬ ਰਣਜੀਤ ਸਾਗਰ ਡੈਮ ਤੋਂ ਫਿਰ ਛੱਡਿਆ ਪਾਣੀ; ਮਾਧੋਪੁਰ ਹੈਡ ਵਰਕਸ ਦੇ ਖੋਲ੍ਹੇ ਗਏ ਸਾਰੇ ਗੇਟ; ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਦੀ ਅਪੀਲ By admin - October 4, 2025 0 58 Facebook Twitter Pinterest WhatsApp ਰਣਜੀਤ ਸਾਗਰ ਡੈਮ ਤੋਂ ਮੁੜ ਛੱਡੇ ਪਾਣੀ ਨੇ ਹੇਠਲੇ ਇਲਾਕਿਆਂ ਅੰਦਰ ਰਹਿੰਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਐ। ਖਬਰਾਂ ਮੁਤਾਬਕ ਰਣਜੀਤ ਸਾਗਰ ਡੈਮ ਦੀ ਝੀਲ ਤੋਂ 37 ਹਜਾਰ ਕਿਉਸੀਕ ਪਾਣੀ ਛੱਡਿਆ ਗਿਆ ਐ, ਜਿਸ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਰਿਆਵਾਂ ਤੇ ਨਦੀਆਂ, ਨਾਲਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਡੈਮ ਦੇ ਅਧਿਕਾਰੀਆਂ ਮੁਤਾਬਕ ਰਣਜੀਤ ਸਾਗਰ ਡੈਮ ਦੀ ਝੀਲ ਤੋਂ 37 ਹਜਾਰ ਕਿਉਸੀਕ ਪਾਣੀ ਛੱਡਿਆ ਗਿਆ ਹੈ, ਜਿਸ ਦੇ ਚਲਦੇ ਮਾਧੋਪੁਰ ਹੈਡ ਵਰਕਸ ਦੇ ਸਾਰੇ 54 ਗੇਟ ਖੋਲ ਦਿੱਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਘਬਰਾਉਣ ਵਾਲੀ ਕੋਈ ਗੱਲ ਨਹੀਂ ਐ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਦੀ ਇਨਬਿਨ ਪਾਲਣਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਸੱਤ ਅਕਤੂਬਰ ਤੱਕ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਡੈਮਾਂ ਵਿਚ ਪਾਣੀ ਦੇ ਪੱਧਰ ਨੂੰ ਘੱਟ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਹੁਤ ਵੱਡੀ ਮੌਸਮੀ ਗੜਬੜੀ ਨਹੀਂ ਹੁੰਦਾ ਤਾਂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਐ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪਾਣੀ ਅਹਿਤਿਆਤੀ ਕਦਮ ਵਜੋਂ ਛੱਡਿਆ ਗਿਆ ਐ ਅਤੇ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਵਿਚ ਆਉਣ ਦੀ ਲੋੜ ਨਹੀਂ ਐ।