ਪੰਜਾਬ ਕਿਸਾਨ ਆਗੂ ਰਾਜਵਾਲ ਦੇ ਘਰ ਪਹੁੰਚੇ ਸੁਖਬੀਰ ਬਾਦਲ; ਦੋਵੇਂ ਆਗੂਆਂ ਵਿਚਾਲੇ ਹੋਈ ਬੰਦ ਕਮਰਾ ਮੀਟਿੰਗ By admin - October 3, 2025 0 59 Facebook Twitter Pinterest WhatsApp ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮਰਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕਿਸਾਨ ਆਗੂ ਦੀ ਸਿਹਤ ਬਾਰੇ ਪਤਾ ਕਰਨ ਆਏ ਸੀ। ਉਨ੍ਹਾਂ ਕਿਹਾ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਖੇਤੀਬਾੜੀ ਦੀ ਪੂਰੀ ਜਾਣਕਾਰੀ ਹੈ ਅਤੇ ਮੇਰੇ ਪਿਤਾ ਜੀ ਵੀ ਇਹਨਾਂ ਤੋਂ ਸਲਾਹ ਲੈਂਦੇ ਰਹਿੰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚਾਲੇ ਕੋਈ ਸਿਆਸੀ ਗੱਲ ਨਹੀਂ ਹੋਈ ਤੇ ਕੇਵਲ ਪੰਜਾਬ ਦੀ ਖੇਤੀ ਨੂੰ ਮੁਨਾਫੇਯੋਗ ਬਣਾਉਣ ਬਾਰੇ ਹੀ ਗੱਲ ਹੋਈ ਐ। ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਮੈਨੂੰ ਸਵੇਰੇ ਪਤਾ ਲੱਗ ਗਿਆ ਕਿ ਸੁਖਬੀਰ ਬਾਦਲ ਮੈਨੂੰ ਮਿਲਣਾ ਚਾਹੁੰਦੇ ਹਨ ਮੇਰੇ ਕੋਲ ਤਾਂ ਸਾਰੇ ਪਾਰਟੀਆਂ ਦੇ ਲੀਡਰ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਾਲ ਕੋਈ ਸਿਆਸੀ ਗੱਲਬਾਤ ਨਹੀਂ ਹੋਈ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹਦੇ ਬਾਰੇ ਚਰਚਾ ਹੋਈ ਹੈ। ਪੰਜਾਬ ਦੀ ਖੇਤਰੀ ਪਾਰਟੀ ਜੋ ਕਿ ਹੁਣ ਬਿਖਰ ਗਈ ਹੈ ਜਿਸ ਦੇ ਦੋ ਗਰੁੱਪ ਹੋ ਗਏ ਹਨ ਇਸ ਬਾਰੇ ਸੋਚੋ ਕਿ ਇਹਨਾਂ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ।