ਅੰਮ੍ਰਿਤਸਰ ਦੇ ਢਾਬ ਇਲਾਕੇ ਅੰਦਰ ਵੱਡਾ ਹੰਗਾਮਾ; ਨੌਜਵਾਨਾਂ ’ਤੇ ਲੱਗੇ ਔਰਤ ਨਾਲ ਛੇੜਛਾੜ ਦੇ ਇਲਜ਼ਾਮ; ਪੀੜਤਾਂ ਨੇ 7-8 ਨੌਜਵਾਨਾਂ ਖਿਲਾਫ ਮੰਗੀ ਕਾਰਵਾਈ

0
53

ਅੰਮ੍ਰਿਤਸਰ ਦੇ ਢਾਬ ਇਲਾਕੇ ਵਿੱਚ ਦੇਰ ਰਾਤ ਪਤੀ ਪਤਨੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਐ। ਪੀੜਤ ਔਰਤ ਦੇ ਦੱਸਣ ਮੁਤਾਬਕ ਉਹ ਆਪਣੇ ਪਤੀ ਨਾਲ ਮੋਮੋਸ ਖਾਣ ਆਈ ਸੀ, ਜਿੱਥੇ ਮੌਜੂਦ 7-8 ਨੌਜਵਾਨਾਂ ਨੇ ਉਨ੍ਹਾਂ ’ਤੇ ਭੱਦੇ ਕੁਮੈਂਟ ਕੀਤੇ ਅਤੇ ਜਦੋਂ ਉਸ ਦੇ ਪਤੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਪੀੜਤਾ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਪੀੜਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਮੋਮੋਜ ਖਾਣ ਗਈ ਸੀ, ਜਦੋਂ ਕੁਝ ਅਣਪਛਾਤੇ ਨੌਜਵਾਨ ਉਨ੍ਹਾਂ ਵੱਲ ਗਲਤ ਟਿੱਪਣੀਆਂ ਕਰ ਰਹੇ ਸਨ। ਇਸ ‘ਤੇ ਪਤੀ ਨੇ ਉਸਦਾ ਵਿਰੋਧ ਕੀਤਾ ਅਤੇ ਉਹਨਾਂ ਦੀ ਵੀਡੀਓ ਬਣਾਈ ਅਤੇ ਬਾਅਦ ਵਿੱਚ ਜਦੋਂ ਮੇਰਾ ਪਤੀ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਇਸ ਬਾਰੇ ਗੱਲ ਕਰਨ ਗਿਆ ਤਾਂ ਉਹਨਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਪਤੀ ਨੂੰ ਘੇਰ ਲਿਆ ਅਤੇ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਪੀੜਤਾ ਪਤੀ ਵੀ ਜਖਮੀ ਹੋ ਗਿਆ।
ਜਖਮੀ ਨੌਜਵਾਨ ਦੀ ਦਾਦੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਪੂਰੇ ਖੇਤਰ ਵਿੱਚ ਖਲਲ ਪੈਦਾ ਕੀਤਾ ਹੈ। ਉਸਨੇ ਮੰਗ ਕੀਤੀ ਕਿ ਇਸ ਘਟਨਾ ਵਿੱਚ ਸ਼ਾਮਿਲ ਸੱਤ-ਅੱਠ ਨੌਜਵਾਨਾਂ ਖਿਲਾਫ ਸੰਪੂਰਨ ਕਾਰਵਾਈ ਹੋਵੇ ਅਤੇ ਉਨ੍ਹਾਂ ਤੋਂ ਪਰਚਾ ਦਰਜ ਕੀਤਾ ਜਾਵੇ।
ਥਾਣਾ ਡੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਸੀਸੀਟੀਵੀ ਫੁੱਟੇਜ਼ ਖੰਗਾਲ ਰਹੇ ਹਨ। ਜਾਂਚ ਦੇ ਬਾਅਦ ਹੀ ਇਸ ਘਟਨਾ ਵਿੱਚ ਸ਼ਾਮਲ ਅਪਰਾਧੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਹਿੰਸਕ ਵਿਵਾਦਾਂ ਨੂੰ ਰੋਕਣ ਲਈ ਜਰੂਰੀ ਕਦਮ ਉਠਾਏ ਜਾਣਗੇ।

LEAVE A REPLY

Please enter your comment!
Please enter your name here