ਪੰਜਾਬ ਜਲੰਧਰ ’ਚ ਦੁਸ਼ਹਿਰਾ ਮੌਕੇ ਸਾੜਿਆ ਨਸ਼ੇ ਦਾ ਪੁਤਲਾ; ਪੁਲਿਸ ਕਮਿਸ਼ਨਰ ਨੇ ਪੁਤਲਿਆਂ ਦਾ ਕੀਤਾ ਦਹਿਣ By admin - October 3, 2025 0 62 Facebook Twitter Pinterest WhatsApp ਜਲੰਧਰ ਵਿਖੇ ਦੁਸ਼ਹਿਰੇ ਮੌਕੇ ਰਾਵਨ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦੇ ਨਾਲ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਗਿਆ। ਇਹ ਚੌਥਾ ਪੁਤਲਾ ਫੂਕਣ ਦਾ ਮਕਸਦ ਦੁਸ਼ਹਿਰ ਮੌਕੇ ਨਸ਼ਿਆਂ ਦੇ ਖਾਤਮੇ ਦਾ ਸੁਨੇਹਾ ਦੇਣਾ ਸੀ। ਇਸ ਤੋਂ ਇਲਾਵਾ ਕੁੱਝ ਥਾਵਾਂ ਤੇ ਅਤਿਵਾਦ ਤੇ ਭ੍ਰਿਸ਼ਟਾਚਾਰ ਦੇ ਪੁਤਲੇ ਫੂਕੇ ਗਏ। ਪੁਤਲਿਆਂ ਨੂੰ ਅਗਲੀ ਦੇਣ ਦੀ ਰਸਮ ਪੁਲਿਸ ਕਮਿਸ਼ਨਰ ਧਨਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਰਾਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਅੱਜ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਦਿਹਾੜਾ ਐ, ਜਿਸ ਦੇ ਚਲਦਿਆਂ ਨਸ਼ਿਆਂ ਦਾ ਪੁਤਲਾ ਵੀ ਫੁਕਿਆ ਗਿਆ ਐ।