ਪੰਜਾਬ ਫਿਲੋਰ ਨੇੜੇ ਪਲਟਿਆ ਸੇਬਾਂ ਨਾਲ ਭਰਿਆ ਟਰੱਕ; ਅਚਾਨਕ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ By admin - October 3, 2025 0 21 Facebook Twitter Pinterest WhatsApp ਜਲੰਧਰ ਦੇ ਫਿਲੌਰ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਇੱਕ ਟਰੱਕ ਪਲਟ ਗਿਆ। ਸੇਬਾਂ ਨਾਲ ਭਰਿਆ ਇਹ ਟਰੱਕ ਜੰਮੂ ਤੋਂ ਹਰਿਆਣਾ ਦੇ ਰੋਹਤਕ ਵੱਲ ਜਾ ਰਿਹਾ ਸੀ ਕਿ ਰਾਮਗੜ੍ਹ ਢਾਬੇ ਨੇੜੇ ਅਚਾਨਕ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਡਰਾਈਵਰ ਦੇ ਦੱਸਣ ਮੁਤਾਬਕ ਘਟਨਾ ਸਮੇਂ ਟਰੱਕ ਵਿਚ ਤਿੰਨ ਜਣੇ ਸਵਾਰ ਸਨ। ਹਾਲਾਂਕਿ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਟਰੱਕ ਨੂੰ ਕਾਫ਼ੀ ਨੁਕਸਾਨ ਹੋਇਆ। ਟਰੱਕ ਸੜਕ ਤੇ ਪਲਟਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਟਰੱਕ ਕਰ ਕੇ ਚਾਲੂ ਕਰਵਾਇਆ।