ਪੰਜਾਬ ਪਟਿਆਲਾ ’ਚ ਅਚਾਨਕ ਡਿੱਗਿਆ ਰਾਵਨ ਦਾ ਪੁਤਲਾ; ਲੋਕਾਂ ’ਚ ਮਚੀ ਭਗਦੜ, ਨੁਕਸਾਨ ਤੋਂ ਹੋਇਆ ਬਚਾਅ By admin - October 3, 2025 0 19 Facebook Twitter Pinterest WhatsApp ਪਟਿਆਲਾ ਦੇ ਤੋਪਖਾਨਾ ਮੌੜ ਨੇੜਲੇ ਰਾਮਲੀਲਾ ਗਰਾਊਂਡ ਵਿੱਚ ਬੀਤੀ ਸ਼ਾਮ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਦੁਸ਼ਹਿਰੇ ਮੌਕੇ ਬਣਾਇਆ ਰਾਵਨ ਦਾ ਪੁਤਲਾ ਅਚਾਨਕ ਡਿੱਗ ਪਿਆ। ਇਸ ਕਾਰਨ ਰਾਵਣ ਦਹਿਣ ਵੇਖਣ ਆਏ ਲੋਕਾਂ ਅੰਦਰ ਭਗਦੜ ਮੱਚ ਗਈ। ਇਸ ਕਾਰਨ ਭਾਵੇਂ ਕਿਸੇ ਕਿਸਮ ਦੀ ਨੁਕਸਾਨ ਤੋਂ ਬਚਾਅ ਰਿਹਾ ਐ ਪਰ ਲੋਕਾਂ ਅੰਦਰ ਕੁੱਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਪੁਤਲੇ ਨੂੰ ਰੱਸੀਆਂ ਦੀ ਮਦਦ ਨਾਲ ਸਿੱਧਾ ਕਰ ਕੇ ਇਸ ਦਾ ਦਹਿਣ ਕੀਤਾ ਗਿਆ।