ਹੁਸ਼ਿਆਰਪੁਰ ਦੇ ਮਾਹਿਲਪੁਰ ਵਿਖੇ ਦੁਸ਼ਹਿਰੇ ਮੌਕੇ ਹੰਗਾਮਾ; ਨੌਜਵਾਨ ਨੇ ਲੋਕਾਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼; ਲੋਕਾਂ ਨੇ ਰੋਡ ਜਾਮ ਕਰ ਕੇ ਮੰਗੀ ਕਾਰਵਾਈ

0
14

ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਖੇ ਦੁਸ਼ਹਿਰੇ ਮੌਕੇ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਇਕ ਟਰੈਕਟਰ ਚਾਲਕ ਨੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਲੋਕਾਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੁਸਿਆਏ ਲੋਕਾਂ ਨੇ ਮੁਲਜਮ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਡ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਦੀ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਪੁਲਿਸ ਨੇ ਲੋਕਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਦੁਸ਼ਹਿਰ ਮੌਕੇ ਹਨੂਮਾਨ ਮਹਾਰਾਜ ਦਾ ਸਰੂਪ ਦੇਖਣ ਲਈ ਲੋਕ ਇਕੱਠਾ ਹੋਏ ਸੀ। ਇਸੇ ਦੌਰਾਨ ਇਕ ਸਖਸ਼ ਟਰੈਕਟਰ ਤੇ ਗੇੜੀਆਂ ਮਾਰ ਰਿਹਾ ਸੀ। ਇਸੇ ਦੌਰਾਨ ਉਸ ਨੇ ਹੁੱਲੜਬਾਜੀ ਕਰਦਿਆਂ ਲੋਕਾਂ ਦੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਮੌਕੇ ਤੇ ਫਰਾਰ ਹੋ ਗਿਆ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕੁਰਗੁਜਾਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਲੋਕਾਂ ਦਾ ਕਹਿਣਾ ਸੀ ਕਿ ਹਰ ਸਾਲ ਇਸ ਸਮੇਂ ਪੁਲਿਸ ਦੀ ਤਾਇਨਾਤੀ ਹੁੰਦੀ ਹੈ, ਪਰ ਇਸ ਵਾਰ ਪੁਲਿਸ ਦੀ ਮੌਜੂਦਗੀ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਐ। ਸਥਾਨਕ ਲੋਕਾਂ ਨੇ ਇਸ ਘਟਨਾ ਦੇ ਵਿਰੋਧ ਵਿੱਚ ਨਾ ਸਿਰਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।  ਗੁੱਸੇ ਨਾਲ ਭਰੇ ਕੁਝ ਲੋਕ ਤਾਂ ਉਸ ਨੌਜਵਾਨ ਦੇ ਘਰ ਵੀ ਪਹੁੰਚ ਗਏ ਜਿੱਥੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਗਈ। ਪਰਿਵਾਰਕ ਮੈਂਬਰਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਮਾਹਿਲਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਤਾਂ ਹੈ ਹੀ, ਨਾਲ ਹੀ ਸਵਾਲ ਇਹ ਵੀ ਖੜ੍ਹ ਰਿਹਾ ਹੈ ਕਿ ਜਦੋਂ ਵੱਡੀਆਂ ਧਾਰਮਿਕ ਸਭਾਵਾਂ ਅਤੇ ਮੇਲਿਆਂ ਦਾ ਆਯੋਜਨ ਹੁੰਦਾ ਹੈ ਤਾਂ ਪ੍ਰਸ਼ਾਸਨ ਦੀ ਮੌਜੂਦਗੀ ਕਿਉਂ ਨਹੀਂ ਯਕੀਨੀ ਬਣਾਈ ਗਈ। ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈਂ ਕਿ ਫਿਲਹਾਲ ਹਾਲਾਤਾਂ ‘ਤੇ ਕਾਬੂ ਪਾ ਲਿਆ ਹੈ ਅਤੇ ਜਾਮ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਟਰੈਕਟਰ ਚਲਾਉਣ ਵਾਲੇ ਨੌਜਵਾਨ ਵਿਰੁੱਧ ਤੈਸ਼ ਵਿੱਚ ਆ ਕੇ ਲੋਕਾਂ ਤੇ ਵਾਹਨ ਚਾੜ੍ਹਣ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here