ਜਲੰਧਰ ਦੀ ਪੀਪੀਆਰ ਮਾਰਕੀਟ ’ਚ ਲੜਾਈ; ਪੁਲਿਸ ਦੇ ਸਾਹਮਣੇ ਇਕ-ਦੂਜੇ ’ਤੇ ਕੀਤਾ ਹਮਲਾ

0
57

ਜਲੰਧਰ ਦੀ ਪੀਪੀਆਰ ਮਾਰਕੀਟ ਵਿਚ ਬੀਤੇ ਦਿਨ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਨੌਜਵਾਨਾਂ ਦੇ ਦੋ ਗੁੱਟਾਂ ਦੀ ਆਪਸ ਵਿਚ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਨੇ ਬਾਹਰੋਂ ਬੰਦੇ ਬੁਲਾ ਲਏ, ਜਿਨ੍ਹਾਂ ਨੇ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਮਾਰ ਕੁਟਾਈ ਕਰ ਦਿੱਤੀ। ਇਸ ਦੌਰਾਨ ਇਕ ਨੌਜਵਾਨ ਦੀ ਪੱਗ ਉਤਾਰ ਦਿੱਤੀ ਗਈ ਅਤੇ ਉਸ ਦੇ ਸਾਥੀ ਦੇ ਕੱਪੜੇ ਪਾੜ ਦਿੱਤੇ ਗਏ। ਇਸ ਦੌਰਾਨ ਭਾਵੇਂ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਪਰ ਇਸ ਦੇ ਬਾਵਜੂਦ ਨੌਜਵਾਨਾਂ ਅੰਦਰ ਕੁੱਟਮਾਰ ਚੱਲਦੀ ਰਹੀ। ਕਾਫੀ ਦੇਰ ਬਾਅਦ ਪੁਲਿਸ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here