ਪੰਜਾਬ ਸਰਹਿੰਦ ’ਚ ਨਿੱਜੀ ਪਟਰੋਲ ਪੰਪ ਦੀ ਚੈਕਿੰਗ; ਸਟਾਕ ਰਜਿਸਟਰ ਮੁਤਾਬਕ ਘੱਟ ਨਿਕਲਿਆ ਸਟਾਕ; ਪੰਪ ਮਾਲਕ ਨੇ ਦੋਸ਼ ਨਕਾਰੇ, ਦਿੱਤੀ ਸਫਾਈ By admin - October 3, 2025 0 54 Facebook Twitter Pinterest WhatsApp ਸਿਵਲ ਖੁਰਾਕ ਸਪਲਾਈ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਸਰਹਿੰਦ ਦੇ ਚਾਵਲਾ ਚੌਂਕ ਸਰਹਿੰਦ ਵਿਖੇ ਸਥਿਤ ਐਚਪੀ ਦੇ ਹਰਮਨ ਪੈਟਰੋਲ ਪੰਪ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕਈ ਖਾਮੀਆਂ ਪਾਈਆਂ ਗਈਆ। ਅਧਿਕਾਰੀਆਂ ਦੇ ਦੱਸਣ ਮੁਤਾਬਕ ਨੋਟਿਸ ਬੋਰਡ ਵੀ ਅਪਡੇਟ ਨਹੀਂ ਸੀ ਅਤੇ ਪਟਰੋਲ ਤੇ ਡੀਜ਼ਲ ਵੀ ਸਟਾਕ ਰਜਿਸਟਰ ਮੁਤਾਬਕ ਸਹੀ ਨਹੀਂ ਪਾਇਆ ਗਿਆ। ਅਧਿਕਾਰੀਆਂ ਦੇ ਦੱਸਣ ਮੁਤਾਬਕ ਪਟਰੋਲ ਪੰਪ ਦੀ ਜਾਂਚ ਰਿਪੋਰਟ ਉੱਚ ਅਧਿਕਾਰੀਆਂ ਅੱਗੇ ਪੇਸ਼ ਕੀਤੀ ਜਾਵੇਗੀ। ਉਧਰ ਪਟਰੋਲ ਪੰਪ ਮਾਲਕ ਨੇ ਦੋਸ਼ ਨਕਾਰਦਿਆਂ ਕਿਹਾ ਕਿ ਟੈਂਕ ਟੇਢੇ ਹੋਣ ਕਾਰਨ ਤੇਲ ਘੱਟ ਦਿਖਾਈ ਦੇ ਰਿਹਾ ਐ। ਉਨ੍ਹਾਂ ਕਿਹਾ ਕਿ ਪੰਪ ਤੇ ਸਾਰੇ ਤੈਅ ਮੰਪਦੰਡਾਂ ਦਾ ਪਾਲਣ ਹੋ ਰਿਹਾ ਐ। ਇਸ ਮੌਕੇ ਡੀਐਫਐਸਓ ਕੇਵਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਸ਼ਿਕਾਇਤ ਮਿਲਣ ਤੇ ਹਰਮਨ ਪੈਟਰੋਲ ਪੰਪ ਤੇ ਸਰਹਿੰਦ ਵਿਖੇ ਚੈਕਿੰਗ ਕੀਤੀ ਗਈ ਹੈ। ਜਿਸ ਅਨੁਸਾਰ ਨੋਟਿਸ ਬੋਰਡ ਅਪਡੇਟ ਨਹੀਂ ਸੀ, ਸਟਾਕ ਰਜਿਸਟਰ ਚੈੱਕ ਕਰਨ ਤੇ ਪੈਟਰੋਲ 843 ਲੀਟਰ ਅਤੇ ਡੀਜ਼ਲ 514 ਲੀਟਰ ਘੱਟ ਪਾਇਆ ਗਿਆ l ਹਵਾਂ ਦਾ ਕਪਰੈਸ਼ਰ ਠੀਕ ਨਹੀਂ ਸੀ, ਤੇਲ ਪਾਉਣ ਵਾਲੀ ਮਸ਼ੀਨ ਵਿੱਚ ਖਰਾਬੀ ਸੀ, ਪ੍ਰਦੂਸ਼ਣ ਜਾਂਚ ਕੇਂਦਰ ਵੀ ਬੰਦ ਸੀl ਉਹਨਾਂ ਕਿਹਾ ਕਿ ਉਹ ਇਸ ਦੀ ਜਾਂਚ ਰਿਪੋਰਟ ਉਚ ਅਧਿਕਾਰੀਆਂ ਨੂੰ ਪੇਸ਼ ਕਰਨਗੇ l ਦੂਸਰੇ ਪਾਸੇ ਪੈਟਰੋਲ ਪੰਪ ਦੇ ਮਾਲਕ ਐਸ ਐਸ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਪੈਟਰੋਲ ਪੰਪ ਦੇ ਮਾਪਦੰਡ ਪੂਰੇ ਰੱਖੇ ਹੋਏ ਹਨ l ਉਹ ਹਰੇਕ ਵਿਅਕਤੀ ਦੇ ਵਾਹਨ ਨੂੰ ਪੂਰਾ ਤੇਲ ਪਾਉਂਦੇ ਹਨ l ਉਨ੍ਹਾਂ ਦੇ ਤੇਲ ਵਾਲੇ ਟੈਂਕ ਟੇਢੇ ਪਾਏ ਹੋਏ ਹਨ। ਜਿਸ ਕਾਰਨ ਚੈੱਕ ਕਰਨ ਤੇ ਤੇਲ ਘੱਟ ਸ਼ੋ ਹੁੰਦਾ ਹੈl ਇਸ ਸਬੰਧੀ ਉਹਨਾਂ ਨੇ ਐਚ ਪੀ ਕੰਪਨੀ ਨੂੰ ਵੀ ਦੱਸਿਆ ਹੋਇਆ ਹੈl ਉਹਨਾਂ ਕਿਹਾ ਕਿ ਉਹਨਾਂ ਤੇ ਲਗਾਏ ਦੋਸ਼ ਗਲਤ ਅਤੇ ਬੇਬੁਨਿਆਦ ਹਨ l