Uncategorized ਪਠਾਨਕੋਟ ਇੰਪਰੂਵਮੈਂਟ ਟਰੱਸਟ ਦਾ ਦਫ਼ਤਰ ਸੀਲ/ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਤਹਿਤ ਕੀਤੀ ਕਾਰਵਾਈ/ ਟਰੱਸਟ ਅਧਿਕਾਰੀਆਂ ਲਈ ਨਹੀਂ ਖੁੱਲ੍ਹੇਗਾ ਟਰੱਸਟ ਦਾ ਗੇਟ By admin - May 2, 2025 0 10 Facebook Twitter Pinterest WhatsApp ਪਠਾਨਕੋਟ ਦੇ ਇੰਪਰੂਵਮੈਂਟ ਟਰੱਸਟ ਦੇ ਦਫਤਰ ਨੂੰ ਪੁਲਿਸ ਨੇ ਤਾਲਾ ਲਗਾ ਕੇ ਸੀਲ ਕਰ ਦਿੱਤਾ ਐ। ਪੁਲਿਸ ਨੇ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਤਹਿਤ ਕੀਤੀ ਐ। ਦੱਸਣਯੋਗ ਐ ਕਿ ਸਰਕਾਰ ਵੱਲੋਂ ਬੀਤੇ ਦਿਨ ਹੀ ਇਸ ਟਰੱਸਟ ਦਾ ਚੇਅਰਮੈਨ ਥਾਪਿਆ ਗਿਆ ਸੀ ਪਰ ਪਰ ਹੁਣ ਦਫਤਰ ਸੀਲ ਹੋਣ ਦੇ ਚਲਦਿਆਂ ਟਰੱਸਟ ਦੇ ਅਧਿਕਾਰੀ ਦਫਤਰ ਅੰਦਰ ਨਹੀਂ ਬੈਠ ਸਕਣਗੇ। ਦੱਸਦੇ ਚਲੀਏ ਕਿ ਸ਼ਹਿਰ ਦੇ ਇੱਕ ਵਪਾਰੀ ਨੇ ਹਾਈਕੋਰਟ ’ਚ ਕੇਸ ਦਾਇਰ ਕਰ ਕੇ ਟਰੱਸਟ ਦੇ ਅਧਿਕਾਰੀਆਂ ਤੇ ਉਸ ਦੀ ਜ਼ਮੀਨ ਜ਼ਬਰੀ ਐਕਵਾਇਰ ਕਰ ਕੇ ਵੇਚਣ ਦੇ ਇਲਜ਼ਾਮ ਲਾਏ ਸੀ, ਜਿਸ ਤੇ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਨੇ ਦਫਤਰ ਨੂੰ ਸੀਲ ਕਰਨ ਦੇ ਹੁਕਮ ਸੁਣਾਏ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਹਾਈ ਕੋਰਟ ਦੇ ਹੁਕਮਾਂ ਦੀ ਤਾਮੀਲ ਕੀਤੀ ਐ ਅਤੇ ਅਦਾਲਤ ਦੇ ਅਗਲੇ ਹੁਕਮਾਂ ਤਕ ਸਥਿਤੀ ਜਿਉਂ ਦੀ ਤਿਉਂ ਰਹੇਗੀ ਅਤੇ ਕੋਈ ਵੀ ਅਧਿਕਾਰੀ ਇਸ ਦਫਤਰ ਅੰਦਰ ਦਾਖਲ ਨਹੀਂ ਹੋ ਸਕੇਗਾ।