ਪੰਜਾਬ ਫਤਿਹਗੜ ਚੂੜੀਆਂ ਲੋਧੀਨੰਗਲ ਵਾਪਰਿਆ ਹਾਦਸਾ; ਸੜਕ ਕੰਢੇ ਪਲਟਿਆ ਸੇਬਾਂ ਨਾਲ ਭਰਿਆ ਟਰੱਕ By admin - October 1, 2025 0 14 Facebook Twitter Pinterest WhatsApp ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਲੋਧੀਨੰਗਲ ਨੇੜੇ ਸੇਬਾ ਨਾਲ ਭਰਿਆ ਟਰੱਕ ਪਲਟਣ ਦੀ ਖਬਰ ਸਾਹਮਣੇ ਆਈ ਐ। ਹਾਦਸੇ ਵਿਚ ਟਰੱਕ ਡਰਾਈਵਰ ਜ਼ਖਮੀ ਹੋਣ ਦੇ ਨਾਲ ਨਾਲ ਸੇਬਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਐ। ਟਰੱਕ ਡਰਾਈਵਰ ਮੇਜਰ ਸਿੰਘ ਦੇ ਦੱਸਣ ਮੁਤਾਬਕ ਉਹ ਪੰਜ ਦਿਨ ਪਹਿਲਾਂ ਸ਼੍ਰੀਨਗਰ ਤੋਂ ਸੇਬਾਂ ਦਾ ਭਰਿਆ ਟਰੱਕ ਲੁਧਿਆਣੇ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਟਰੱਕ ਦੇ ਗੇਅਰ ਬਾਕਸ ਵਿਚ ਖਰਾਬੀ ਆ ਗਈ ਜਿਸ ਨੂੰ ਠੀਕ ਕਰਵਾਉਣ ਲਈ ਅਜਨਾਲੇ ਜਾ ਰਿਹਾ ਸੀ ਕਿ ਫਤਹਿਗੜ੍ਹ ਚੂੜੀਆਂ ਨੇੜੇ ਅਚਾਨਕ ਸੰਤੁਲਨ ਵਿਗੜਣ ਕਾਰਨ ਟਰੱਕ ਸਫੈਦੇ ਨਾਲ ਟਕਰਾ ਕੇ ਹੇਠਾਂ ਝੋਨੇ ਦੀ ਫਸਲ ਵਿਚ ਪਲਟ ਗਿਆ। ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਡਰਾਈਵਰ ਨੂੰ ਕੱਟ ਕੇ ਹਸਪਤਾਲ ਪਹੁੰਚਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।