ਪੰਜਾਬ ਫਰੀਦਕੋਟ ’ਚ ਕੱਪੜੇ ਦੀ ਦੁਕਾਨ ’ਤੇ ਹੰਗਾਮਾ; ਗ੍ਰਾਹਕ ਵੱਲੋਂ ਦੁਕਾਨ ਅੰਦਰ ਕੀਤੀ ਭੰਨਤੋੜ By admin - October 1, 2025 0 29 Facebook Twitter Pinterest WhatsApp ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਕੁੱਝ ਲੋਕਾਂ ਵੱਲੋਂ ਕੱਪੜੇ ਦੀ ਦੁਕਾਨ ਅੰਦਰ ਭੰਨਤੋੜ ਕਰਨ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇਕ ਗ੍ਰਾਹਕ ਦੀ ਦੁਕਾਨ ਮਾਲਕ ਨਾਲ ਕਿਸੇ ਗੱਲ ਨੂੰ ਤਕਰਾਰ ਹੋਈ ਸੀ, ਜਿਸ ਨੂੰ ਲੈ ਕੇ ਗ੍ਰਾਹਕ ਨੇ ਸਾਥੀਆਂ ਦੀ ਮਦਦ ਨਾਲ ਦੁਕਾਨ ਅੰਦਰ ਆ ਕੇ ਭੰਨਤੋੜ ਕੀਤੀ। ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਹਮਲਾਵਰਾਂ ਨੇ ਭੰਨਤੋੜ ਤੋਂ ਇਲਾਵਾ ਦੁਕਾਨਦਾਰ ਤੇ ਉਸ ਦੇ ਮੁਲਾਜਮਾਂ ਨਾਲ ਵੀ ਕੁੱਟਮਾਰ ਕੀਤੀ ਗਈ ਐ। ਦੁਕਾਨਦਾਰ ਨੂੰ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਘਟਨਾ ਬੀਤੀ ਦੇਰ ਸ਼ਾਮ ਦੀ ਐ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਸ ਦੁਕਾਨ ਤੋਂ ਦੋ ਨੌਜਵਾਨਾਂ ਨੇ ਕੁਝ ਕੱਪੜੇ ਲਏ ਸਨ ਅਤੇ ਕੱਪੜੇ ਵਿੱਚ ਡਿਫੈਕਟ ਪੈਣ ਤੋਂ ਬਾਅਦ ਉਹ ਦੁਕਾਨਦਾਰ ਕੋਲ ਕੱਪੜਾ ਵਾਪਸ ਕਰਨ ਲਈ ਪੁੱਜੇ ਸਨ ਪਰ ਉੱਥੇ ਦੁਕਾਨਦਾਰ ਨਾਲ ਗ੍ਰਾਹਕਾਂ ਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਗ੍ਰਾਹਕਾਂ ਵੱਲੋਂ ਦੁਕਾਨ ਦੇ ਬਾਹਰ ਲੱਗਾ ਕੱਚ ਦਾ ਦਰਵਾਜ਼ਾ ਲੱਤ ਮਾਰ ਕੇ ਤੋੜ ਦਿੱਤਾ ਅਤੇ ਜਦੋਂ ਦੁਕਾਨਦਾਰ ਇਸ ਸਭ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪੁੱਜਾ ਤਾਂ ਉਹਨਾਂ ਵੱਲੋਂ ਦੁਕਾਨਦਾਰ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਿਸੇ ਤੇਜ਼ਧਾਰ ਚੀਜ਼ ਦੇ ਨਾਲ ਉਸਦੇ ਸਿਰ ਤੇ ਵਾਰ ਕੀਤਾ ਜਿਸ ਦੇ ਚਲਦੇ ਦੁਕਾਨਦਾਰ ਦੇ ਸਿਰ ਤੇ ਗੰਭੀਰ ਸੱਟਾਂ ਵੱਜੀਆਂ ਅਤੇ ਇਸ ਲੜਾਈ ਨੂੰ ਛਡਾਉਣ ਆਏ ਦੁਕਾਨ ਦੇ ਮੁਲਾਜ਼ਮ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਫਿਲਹਾਲ ਦੁਕਾਨਦਾਰ ਨੂੰ ਜ਼ਖਮੀ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਾਇਆ ਐ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।