Uncategorized ਮੰਡੀ ਗੋਬਿੰਦਗੜ੍ਹ ਵਿਖੇ ਫੈਕਟਰੀ ਹਾਦਸੇ ਦੌਰਾਨ ਪੰਜ ਜ਼ਖ਼ਮੀ/ ਕਰੇਨ ਦੀ ਸੰਗਲ ਟੁੱਟਣ ਕਾਰਨ ਵਾਪਰਿਆ ਹਾਦਸਾ/ ਇਕ ਦੀ ਹਾਲਤ ਗੰਭੀਰ, ਪੁਲਿਸ ਕਰ ਰਹੀ ਜਾਂਚ By admin - May 2, 2025 0 10 Facebook Twitter Pinterest WhatsApp ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਵਰਧਮਾਨ ਆਦਰਸ਼ ਇਸਪਾਤ ਨਾਮ ਦੀ ਫੈਕਟਰੀ ਵਿਚ ਵਾਪਰੇ ਹਾਦਸੇ ਵਿਚ 5 ਮਜਦੂਰਾਂ ਦਾ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਫੈਕਟਰੀ ਵਿਚ ਕਰੇਨ ਦੀ ਮਦਦ ਨਾਲ ਸਾਮਾਨ ਚੁੱਕਿਆ ਜਾ ਰਿਹਾ ਸੀ। ਇਸੇ ਦੌਰਾਨ ਕਰੇਨ ਦਾ ਸੰਗਲ ਟੁੱਟ ਕੇ ਥੱਲੇ ਡਿੱਗ ਗਿਆ, ਜਿਸ ਦੀ ਲਪੇਟ ਵਿਚ ਆਉਣ ਕਾਰਨ 5 ਮਜਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ, ਜਿੱਥੇ ਇਕ ਮਜਦੂਰ ਨੂੰ ਗੰਭੀਰ ਹਾਲਤ ਕਾਰਨ ਪੀਜੀਆਈ ਰੈਫਰ ਕਰ ਦਿੱਤਾ ਗਿਆ ਐ। ਜਖਮੀਆਂ ਦੀ ਪਹਿਚਾਣ ਰੌਸ਼ਨ, ਮਨੋਜ, ਸ਼ਿਸ਼ੂਪਾਲ, ਗੁਰਦੀਪ ਸਿੰਘ ਅਤੇ ਆਸ਼ ਵਜੋਂ ਹੋਈ ਐ। ਇਨ੍ਹਾਂ ਵਿਚੋਂ ਆਸ਼ੂ ਨੂੰ ਗੰਭੀਰ ਹਾਲਤ ਕਾਰਨ ਪੀਜੀਆਈ ਰੈਫਰ ਕੀਤਾ ਗਿਆ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਜ਼ਖਮੀਆਂ ਦੇ ਬਿਆਨ ਕਲਕਮਬੰਦ ਕੀਤੇ ਜਾ ਰਹੇ ਨੇ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਵੀ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਐ।