
ਜਲਾਲਾਬਾਦ ਦੀ ਅਨਾਜ ਮੰਡੀ ਵਿਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੁਲਿਸ ਤੇ ਰੇਹੜੀ ਵਾਲੇ ਆਹਮੋ ਸਾਹਮਣੇ ਹੋ ਗਏ। ਦਰਅਸਲ ਜਲਾਲਾਬਾਦ ਦੀ ਟਰੈਫਿਕ ਸਮੱਸਿਆ ਦੇ ਹੱਲ ਖਾਤਰ ਰੇਹੜੀ ਫੜੀ ਵਾਲਿਆਂ ਲਈ ਸਰਕਾਰ ਵੱਲੋਂ ਸਵਾ-3 ਕਰੋੜ ਦੀ ਲਾਗਤ ਦੇ ਨਾਲ ਸ਼ੈਡ ਤਿਆਰ ਕੀਤੇ ਗਏ ਨੇ। ਅਨਾਜ ਮੰਡੀ ਵਿਚ ਲਗਦੀਆਂ ਰੇਹੜੀ ਵਾਲਿਆਂ ਨੂੰ ਨਵੀਂ ਥਾਂ ਤਬਦੀਲ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਨਵੀਂ ਥਾਂ ਜਾਣ ਤੋਂ ਨਾਂਹ ਕਰਦਿਆਂ ਧਰਨਾ ਲਾ ਦਿੱਤਾ।
ਇਸੇ ਦੌਰਾਨ ਪੁਲਿਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਦੀ ਰਿਹਾਈ ਲਈ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪੁਲਿਸ ਨਾਲ ਹੋਣ ਹੰਗਾਮੇ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਜਾਣਕਾਰੀ ਅਨੁਸਾਰ ਨਵੇਂ ਬਣੇ ਸ਼ੈਡਾਂ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਮੁਹਈਆ ਕਰਵਾਈ ਗਈ ਹੈ ਅਤੇ ਸ਼ਹਿਰ ਦੇ ਬਹੁਤ ਸਾਰੇ ਰੇੜੀ ਵਾਲੇ ਇਸ ਸ਼ੈਡ ਵਿੱਚ ਪਹੁੰਚ ਗਏ ਨੇ ਲੇਕਿਨ ਅਨਾਜ ਮੰਡੀ ਵਿੱਚ ਹੀ ਇੱਕ ਹੋਰ ਸ਼ੈਡ ਬਣਿਆ ਜਿੱਥੇ ਰੇੜੀਆਂ ਲੱਗਦੀਆਂ ਹਨ ਅਤੇ ਉਹਨਾਂ ਰੇੜੀਆਂ ਵਾਲਿਆਂ ਨੂੰ ਵੀ ਨਵੇਂ ਬਣੇ ਸ਼ੈਡ ਦੇ ਵਿੱਚ ਜਾਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਤਕਰਾਰ ਹੋ ਗਿਆ।
ਨਵੇਂ ਸ਼ੈਡ ਦੇ ਵਿੱਚ ਜਾਣ ਦੇ ਲਈ ਮੰਡੀ ਵਿੱਚ ਰੇੜੀ ਲਾਉਣ ਵਾਲਿਆਂ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਅਤੇ ਵੱਖ-ਵੱਖ ਜਥੇਬੰਦੀਆਂ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਰੇੜੀ ਵਾਲਿਆਂ ਦਾ ਸਾਥ ਦੇਣ ਪਹੁੰਚ ਗਈਆਂ ਜਿੱਥੇ ਮਾਹੌਲ ਤਨਾਪੂਰਨ ਬਣ ਗਿਆ। ਕੁਝ ਇੱਕ ਲੋਕਾਂ ਦੇ ਵੱਲੋਂ ਮਾੜੀ ਸ਼ਬਦਾਵਲੀ ਬੋਲੀ ਗਈ ਜਿਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਹਨ।


