ਪੰਜਾਬ ਕੋਟਕਪੂਰਾ ’ਚ ਪੀੜਤ ਪਰਿਵਾਰ ਨੂੰ ਮਿਲੇ ਸਪੀਕਰ ਸੰਧਵਾਂ; ਘਰ ਦੀ ਛੱਤ ਬਣਾ ਕੇ ਦੇਣ ਦਾ ਕੀਤਾ ਐਲਾਨ By admin - September 29, 2025 0 3 Facebook Twitter Pinterest WhatsApp ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਟਕਪੂਰਾ ਦੇ ਸੁਰਗਾਪੁਰੀ ਇਲਾਕੇ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਸਪੀਕਰ ਸੰਧਵਾਂ ਨੇ ਪਰਿਵਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਘਰ ਦੀ ਛੱਤ ਬਣਾ ਕੇ ਦੇਣ ਦਾ ਐਲਾਨ ਕੀਤਾ। ਦੱਸਣਯੋਗ ਐ ਕਿ ਇਸ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਮਾਂ-ਪੁੱਤਰ ਜ਼ਖਮੀ ਹੋ ਗਏ ਸਨ। ਸਪੀਕਰ ਸੰਸਵਾਂ ਨੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਅਵਾਸ ਸਕੀਮ ਦਾ ਲਾਭ ਮਿਲਣ ਦੀ ਪੜਤਾਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਲਈ ਵਚਨਵੱਧ ਐ। ਯਾਦ ਰਹੇ ਕਿ ਲੰਘੇ ਸ਼ਨੀਵਾਰ ਸਵੇਰੇ ਤਕਰੀਬਨ ਸਾਢੇ ਛੇ ਵਜੇ ਸੁਰਗਾਪੁਰੀ ਇਲਾਕੇ ਦੀ ਕਾਲਾ ਰਾਮ ਪ੍ਰਧਾਨ ਵਾਲੀ ਗਲੀ ਵਿੱਚ ਬਰਸਾਤ ਕਾਰਨ ਕਮਜ਼ੋਰ ਹੋ ਚੁੱਕੀ ਨਰੇਸ਼ ਸਿੰਗਲਾ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ ਸੀ। ਉਸ ਸਮੇਂ ਘਰ ਦੇ ਅੰਦਰ ਨਰੇਸ਼ ਸਿੰਗਲਾ ਦੀ ਪਤਨੀ ਪੂਨਮ ਰਾਨੀ ਅਤੇ ਪੁੱਤਰ ਅਸ਼ਵਨੀ ਕੁਮਾਰ ਸੋ ਰਹੇ ਸਨ, ਜੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਗੁਆਂਢੀਆਂ ਨੇ ਬੜੀ ਮੁਸ਼ਕਿਲ ਨਾਲ ਦੋਹਾਂ ਨੂੰ ਮਲਬੇ ਵਿਚੋਂ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਪੀੜਤ ਨਰੇਸ਼ ਸਿੰਗਲਾ ਦਾ ਕਹਿਣਾ ਹੈ ਕਿ ਉਸਨੇ ਘਰ ਦੀਆਂ ਛੱਤਾਂ ਦੀ ਰਿਪੇਅਰ ਲਈ ਕਈ ਵਾਰ ਨਗਰ ਕੌਂਸਲ ਕੋਲ ਬੇਨਤੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਮਾਮਲੇ ਦੀ ਸੂਚਨਾ ਤੇ ਪਰਿਵਾਰ ਕੋਲ ਪਹੁੰਚੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਛੱਤ ਬਣਵਾ ਕੇ ਦੇਣ ਦਾ ਐਲਾਨ ਕੀਤਾ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾ ਦੀ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।