ਮੰਤਰੀ ਹਰਜੋਤ ਬੈਂਸ ਵੱਲੋਂ ਨਿੱਜੀ ਹਸਪਤਾਲ ਦੀ ਖਿਚਾਈ; ਪੈਸਾ ਕਮਾਉਣ ਦੀ ਹੌੜ ’ਚ ਫਰਜ਼ ਭੁੱਲਣ ਦੇ ਇਲਜ਼ਾਮ

0
3

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਮੋਹਾਲੀ ਸਥਿਤ ਮੈਕਸ ਹਸਪਤਾਲ ਪ੍ਰਬੰਧਕਾਂ ਨੂੰ ਇਲਾਜ ਵਿਚ ਅਣਗਹਿਲੀ ਬਦਲੇ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ। ਹਸਪਤਾਲ ਤੋਂ ਬਾਹਰੋਂ ਲਾਈਵ ਹੁੰਦਿਆਂ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਪੈਸੇ ਕਮਾਉਣ ਦੀ ਹੋੜ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਚ ਬੈਡ ਖਾਲੀ ਪਏ ਨੇ ਜਦਕਿ ਗੰਭੀਰ ਹਾਲਤ ਵਿਚ ਆਏ ਮਰੀਜ਼ਾਂ ਤੋਂ ਫਾਈਲ ਵੇਖਣ ਦੇ ਨਾਮ ਤੇ ਉਡੀਕ ਕਰਵਾਈ ਜਾ ਰਹੀ ਐ। ਉਨ੍ਹਾਂ ਕਿਹਾ ਕਿ ਉਹ ਸਿਹਤ ਮੰਤਰੀ ਨੂੰ ਫੋਨ ਕਰ ਕੇ ਹਸਪਤਾਲ ਖਿਲਾਫ ਲੋੜੀਂਦੀ ਕਾਰਵਾਈ ਲਈ ਕਹਿਣਗੇ।
ਹਰਜੋਤ ਬੈਂਸ ਦੇ ਦੱਸਣ ਮੁਤਾਬਕ ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ, ਪਰ ਉਨ੍ਹਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ। ਆਖ਼ਿਰਕਾਰ, ਮੈਨੂੰ ਮਜ਼ਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਜੀ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ, ਜੋ ਬਾਹਰ ਇਲਾਜ ਲਈ ਭਟਕ ਰਹੇ ਸਨ।
ਉਨ੍ਹਾਂ ਕਿਹਾ ਕਿ ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਲਈ ਇੱਕ ਇਨਸਾਨ ਦੀ ਕੀਮਤੀ ਜ਼ਿੰਦਗੀ ਤੋਂ ਵੱਧ ਪੈਸਾ ਮਹੱਤਵਪੂਰਨ ਹੈ। ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਮ ‘ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਭਟਕਣਾ ਤੇ ਤੰਗ ਪਰੇਸ਼ਾਨ ਵੀ ਹੋਣਾ ਪੈਂਦਾ ਹੈ। ਜਿਨਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ “ਡਾਕਟਰ ਸਾਹਿਬਾਨ ” ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ,ਪ੍ਰੰਤੂ ਕੁੱਝ ਕੁ ਅਜਿਹੇ ਹਸਪਤਾਲ ਅਤੇ ਉਨਾਂ ਦੇ ਪ੍ਰਬੰਧਕ ਜਦੋਂ ਅਜਿਹਾ ਕੁੱਝ ਕਰਦੇ ਹਨ ਉਸ ਨੂੰ ਦੇਖ ਕੇ ਮਨ ਬੇਹੱਦ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਮੰਤਰੀ ਨੂੰ ਫੋਨ ਕਰ ਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here