ਪੰਜਾਬ ਅੰਦਰ ਆਏ ਹੜ੍ਹਾਂ ਤੋਂ ਬਾਅਦ ਹੁਣ ਪੀੜਤਾਂ ਦੇ ਪੁਨਰ ਵਾਸ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ..ਖਾਸ ਕਰ ਕੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਈ ਰੇਤ ਨੂੰ ਸਾਫ ਕੀਤਾ ਜਾ ਰਿਹਾ ਐ। ਇਸ ਕੰਮ ਵਿਚ ਸਮਾਜ ਸੇਵੀ ਸੰਸਥਾ ਖਾਲਸਾ ਏਡ ਦਿਨ ਰਾਤ ਕੰਮ ਕਰ ਰਹੀ ਐ। ਸੰਸਥਾ ਵੱਲੋਂ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਚੱਕ ਰਾਜਾ ਵਿਖੇ ਖੇਤਾਂ ਨੂੰ ਸਾਫ ਕਰਨ ਦੀ ਸੇਵਾ ਕੀਤੀ ਜਾ ਰਹੀ ਐ। ਇਸ ਕੰਮ ਵਿਚ ਹਿੱਸਾ ਪਾਉਣ ਲਈ ਦੂਰੋ ਦੂਰੋ ਸੰਗਤ ਵੀ ਪਹੁੰਚ ਰਹੀ ਐ। ਖਾਲਸਾ ਏਡ ਨੇ ਕਣਕ ਦੀ ਬਿਜਾਈ ਤਕ ਕੰਮ ਨੇਪਰੇ ਚੜ੍ਹਣ ਆਸ ਪ੍ਰਗਟਾਈ ਐ।
ਦੱਸਣਯੋਗ ਐ ਕਿ ਹੜ ਪੀੜਤ ਇਲਾਕਿਆਂ ਵੱਲੋਂ ਸਮਾਜ ਸੇਵੀ ਜਥੇਬੰਦੀ ਖਾਲਸਾ ਏਡ ਵੱਲੋਂ ਪਹਿਲੇ ਦਿਨ ਤੋਂ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਰਾਹਤ ਕਾਰਜ ਹੁਣ ਖੇਤ ਸਾਫ ਕਰਨ ਦੀ ਸੇਵਾ ਤੇ ਪਹੁੰਚੇ ਹਨ। ਡੇਰਾ ਬਾਬਾ ਨਾਨਕ ਹਲਕੇ ਦੇ ਚੱਕ ਰਾਜਾ ਵਿੱਚ ਖਾਲਸਾ ਏਡ ਵੱਲੋਂ ਰੇਤ ਮਿੱਟੀ ਨਾਲ ਭਰੇ ਖੇਤ ਸਾਫ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਹਿੱਸਾ ਪਾਉਣ ਲਈ ਸੰਗਤਾਂ ਦੂਰੋਂ ਦੂਰੋਂ ਟਰੈਕਟਰ, ਟਰਾਲੀਆਂ ਅਤੇ ਡੀਜ਼ਲ ਲੈ ਕੇ ਪਹੁੰਚ ਰਹੀਆਂ ਹਨ।
ਖਾਲਸਾ ਏਡ ਦੇ ਵੋਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਮੰਨ ਕੇ ਚੱਲੇ ਸੀ ਕਿ ਇਸ ਸੇਵਾ ਨੂੰ ਖਤਮ ਹੋਣ ਵਿੱਚ ਇੱਕ ਮਹੀਨਾ ਲੱਗ ਜਾਏਗਾ ਪਰ ਜਿਸ ਤਰ੍ਹਾਂ ਸੰਗਤ ਸਹਿਯੋਗ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਮਹੀਨੇ ਤੋਂ ਪਹਿਲਾਂ ਹੀ ਤਿੰਨਾਂ ਪਿੰਡਾਂ ਦੇ ਖੇਤ ਸਾਫ ਕਰਕੇ ਅਗਲੀ ਫਸਲ ਬੀਜਣ ਲਾਇਕ ਬਣਾ ਦਿੱਤੇ ਜਾਣਗੇ।