ਮੁਕਤਸਰ ਵਾਸੀ ਬਜ਼ੁਰਗ ਨੇ ਕਾਇਮ ਕੀਤੀ ਮਿਸਾਲ; ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਕਰ ਰਿਹਾ ਮਿਹਨਤ; ਅਗਰਬੱਤੀ ਤੇ ਲਾਟਰੀ ਵੇਚ ਚਲਾ ਰਿਹਾ ਗੁਜ਼ਾਰਾ

0
3

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਇਕ ਦੋਵੇਂ ਹੱਥਾਂ ਤੋਂ ਅਪਾਹਜ ਬਜ਼ੁਰਗ ਨੇ ਹੱਥੀਂ ਮਿਹਨਤ ਕਰਨ ਦੀ ਮਿਸਾਲ ਕਾਇਮ ਕੀਤੀ ਐ। ਰਾਮ ਬਿਲਾਸ ਨਾਮ ਦੇ ਇਸ ਬਜੁਰਗ ਦਾ 40 ਸਾਲ ਪਹਿਲਾਂ ਕੰਮ ਦੌਰਾਨ ਦੋਵੇਂ ਹੱਥ ਕੱਟੇ ਗਏ ਸਨ। ਪਰ ਉਸਨੇ ਹਾਰ ਨਹੀਂ ਮੰਨੀ ਅਤੇ ਆਪਣੀ ਮਿਹਨਤ ਦੇ ਬਲਬੂਤੇ ਜੀਵਨ-ਨਿਰਬਾਹ ਚਲਾਉਣ ਦਾ ਰਸਤਾ ਚੁਣਿਆ। ਉਹ ਅਗਰਬੱਤੀਆਂ ਤੇ ਲਾਟਰੀ ਦੀਆਂ ਟਿਕਟਾਂ ਵੇਚ ਕੇ ਰੋਜ਼ੀ ਰੋਟੀ ਕਮਾ ਰਿਹਾ ਐ। ਰਾਮ ਬਿਲਾਸ ਉਨ੍ਹਾਂ ਲੋਕਾਂ ਲਈ ਮਿਸਾਲ ਐ ਜੋ ਸਰੀਰਕ ਤੌਰ ਤੇ ਸਹੀ ਸਲਾਮਤ ਹੋਣ ਦੇ ਬਾਵਜੂਦ ਭੀਖ ਮੰਗਣ ਜਾਂ ਵਿਹਲਾ ਰਹਿਣ ਨੂੰ ਪਹਿਲ ਦਿੰਦੇ ਨੇ।
ਆਪਣੇ ਬਾਰੇ ਗੱਲ ਕਰਦਿਆਂ ਰਾਮਬਿਲਾਸ ਕਹਿੰਦੇ ਹਨ ਕਿ  “ਮੈਨੂੰ ਹੁਣ ਅਜਿਹਾ ਲੱਗਦਾ ਹੀ ਨਹੀਂ ਕਿ ਮੇਰੇ ਦੋਵੇਂ ਹੱਥ ਨਹੀਂ ਹਨ। ਮੈਂ ਸਖ਼ਤ ਮਿਹਨਤ ਕਰਦਾ ਹਾਂ। ਮੇਰੇ ਚਾਰ ਬੱਚੇ ਹਨ, ਜਿਨ੍ਹਾਂ ਦਾ ਪੜ੍ਹਾਇਆ ਲਿਖਾਇਆ ਐ। ਉਸ ਨੇ ਕਿਹਾ ਕਿ ਮੇਰੀਆਂ ਦੋ ਧੀਆਂ ਵਿਆਹੀਆਂ ਹੋਈਆਂ ਹਨ, ਅਤੇ ਉਨ੍ਹਾਂ ਵਿੱਚੋਂ ਦੋ ਹੁਣ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀਆਂ ਹਨ। ਮੈਂ ਆਪਣੀ ਸਖ਼ਤ ਮਿਹਨਤ ਨਾਲ ਉਨ੍ਹਾਂ ਨੂੰ ਇਸ ਪੱਧਰ ‘ਤੇ ਲਿਆਂਦਾ ਹੈ।”
ਉਸਨੇ ਕਿਹਾ, “ਮੈਂ ਕਦੇ ਹਾਰ ਨਹੀਂ ਮੰਨਦਾ। ਮੈਂ ਸਵੇਰੇ 8 ਵਜੇ ਦੇ ਕਰੀਬ ਸਾਮਾਨ ਵੇਚਣ ਲਈ ਘਰੋਂ ਨਿਕਲਦਾ ਹਾਂ ਅਤੇ ਸ਼ਾਮ 4 ਵਜੇ ਤੱਕ ਜਾਰੀ ਰੱਖਦਾ ਹਾਂ। ਮੈਂ ਆਪਣਾ ਗੁਜ਼ਾਰਾ ਮਿਹਨਤ ਨਾਲ ਕੀਤੀ ਕਮਾਈ ਨਾਲ ਕਰਦਾ ਹਾਂ।  ਉਸਨੇ ਨੌਜਵਾਨਾਂ ਸੁਨੇਹਾ ਦਿੰਦਿਆਂ ਕਿਹਾ ਕਿ ਹੱਥ ਨਾ ਹੋਣ ਦੇ ਬਾਵਜੂਦ, ਮੈਂ ਸਖ਼ਤ ਮਿਹਨਤ ਕਰਦਾ ਹਾਂ।” ਸਾਨੂੰ ਨਸ਼ੇ ਤੋਂ ਦੂਰ ਰਹਿਣ ਕੇ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣੀ ਚਾਹੀਦੀ ਹੈ।

LEAVE A REPLY

Please enter your comment!
Please enter your name here