ਪੰਜਾਬ ਮੁਕਤਸਰ ਸਾਹਿਬ ’ਚ ਸਫਾਈ ਸੇਵਕਾਂ ਦੀ ਹੜਤਾਲ; ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਕੱਢੀ ਰੋਸ ਰੈਲੀ By admin - September 29, 2025 0 3 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਸਫਾਈ ਸੇਵਕ ਦੋ ਦਿਨਾਂ ਦੀ ਹੜਤਾਲ ਤੇ ਚਲੇ ਗਏ ਨੇ। ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਰੈਲੀ ਕੱਢ ਕੇ ਦੋ ਦਿਨਾਂ ਦੀ ਪੂਰੀ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼ਹਿਰ ਵਿੱਚ ਸਫਾਈ ਅਤੇ ਹੋਰ ਕੰਮਕਾਜ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਕਰਕੇ 29 ਅਤੇ 30 ਸਤੰਬਰ ਨੂੰ ‘ਅਰਥੀ ਫੂਕ ਮੁਜ਼ਾਹਰੇ’ ਕੀਤੇ ਜਾ ਰਹੇ ਨੇ। ਮੁੱਖ ਮੰਗਾਂ ਵਿੱਚ ਸਫਾਈ ਸੇਵਕ ਅਤੇ ਸੀਵਰਮੈਨਾਂ ਲਈ ਵਰਦੀਆਂ ਤੇ ਭੱਤਿਆਂ ਵਿੱਚ ਵਾਧਾ, ਸਪੈਸ਼ਲ ਪੇ 1000 ਰੁਪਏ ਮਹੀਨਾਵਾਰ, ਸਫਾਈ ਮੇਟਾਂ ਨੂੰ ਦੋ ਪਹੀਆ ਵਾਹਨ ਲਈ ਤੇਲ, ਆਪਰੇਟਰਾਂ ਨੂੰ 15 ਸਾਲ ਬਾਅਦ ਪੱਕੀ ਨੌਕਰੀ, ਪ੍ਰਿੰਸੀਪਲ ਮੁਲਾਜ਼ਮਾਂ ਨੂੰ 20 ਸਾਲ ਦੀ ਸੇਵਾ ’ਤੇ ਰਿਟਾਇਰਮੈਂਟ ਲਾਭ, ਪੈਨਸ਼ਨ ਤੇ ਕੈਸ਼ਲੈੱਸ ਹੈਲਥ ਸਕੀਮ, ਤਰਸ ਅਧਾਰ ’ਤੇ ਬਿਨਾਂ ਸ਼ਰਤ ਨੌਕਰੀ, ਪੈਂਡਿੰਗ ਕੇਸਾਂ ਦਾ ਨਿਪਟਾਰਾ, ਠੇਕਾ ਤੇ ਆਊਟਸੋਰਸ ਕਰਮਚਾਰੀਆਂ ਨੂੰ ਵੀ ਸਹੂਲਤਾਂ ਅਤੇ ਐਕਸਗ੍ਰੇਸ਼ੀਆ ਗਰਾਂਟ ਵਿੱਚ ਚਾਰ ਗੁਣਾ ਵਾਧਾ ਸ਼ਾਮਲ ਹਨ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ।