ਪੰਜਾਬ ਅਬੋਹਰ ’ਚ 78 ਸਾਲਾ ਬਜ਼ੁਰਗ ਨਾਲ ਖੋਹ; ਬਜ਼ੁਰਗ ਦੇ ਕੰਨਾਂ ’ਚੋਂ ਵਾਲੀਆਂ ਲਾਹ ਕੇ ਫਰਾਰ By admin - September 29, 2025 0 3 Facebook Twitter Pinterest WhatsApp ਅਬੋਹਰ ਦੇ ਸਦਰ ਬਾਜਾਰ ਇਲਾਕੇ ਅੰਦਰ ਅਣਪਛਾਤੇ ਲੁਟੇਰੇ ਵੱਲੋਂ ਇਕ 78 ਸਾਲਾ ਬਜ਼ੁਰਗ ਦੇ ਕੰਨਾਂ ਵਿਚੋਂ ਵਾਲੀਆਂ ਲਾਹ ਕੇ ਫਰਾਰ ਹੋਣ ਦੀ ਖਬਰ ਐ। ਪੀੜਤਾ ਦੀ ਪਛਾਣ ਸੁਸ਼ੀਲਾ ਸ਼ਰਮਾ ਪਤਨੀ ਵਿਸ਼ਵੰਬਰ ਦਾਸ ਸ਼ਰਮਾ ਵਾਸੀ ਸੁਖੇਰਾ ਬਸਤੀ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਇਕੱਲੀ ਰਹਿੰਦੀ ਐ। ਬੀਤੇ ਦਿਨ ਉਹ ਘਰ ਅੰਦਰ ਮੌਜੂਦ ਸੀ ਕਿ ਇਸੇ ਦੌਰਾਨ ਅਣਪਛਾਤਾ ਨਕਾਬਪੋਸ਼ ਘਰ ਅੰਦਰ ਦਾਖਲ ਹੋ ਕੇ ਉਸ ਦੇ ਕੰਨਾਂ ਵਿਚੋਂ ਇਕ ਤੋਲੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਿਆ। ਘਟਨਾ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਐ। ਪੁਲਿਸ ਨੇ ਪੀੜਤਾ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪੀੜਤਾ ਦੇ ਪਤੀ ਦੀ ਮੌਤ ਹੋ ਚੁੱਕੀ ਐ ਜਦਕਿ ਧੀ ਚਿਤਰਾ ਫਾਜਿਲਕਾ ਵਿਆਹੀ ਹੋਈ ਐ ਅਤੇ ਇਕ ਦੋ ਦਿਨ ਬਾਅਦ ਮਾਂ ਦਾ ਹਾਲ ਜਾਣਨ ਲਈ ਗੇੜਾ ਮਾਰ ਜਾਂਦੀ ਐ। ਸੁਸ਼ੀਲਾ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ, ਗੁਆਂਢ ਦਾ ਇੱਕ ਮੁੰਡਾ ਕਈ ਬਹਾਨਿਆਂ ਨਾਲ ਉਸਦੇ ਘਰ ਆ ਰਿਹਾ ਸੀ, ਕਦੇ ਕਿਰਾਏਦਾਰ ਹੋਣ ਦਾ ਦਾਅਵਾ ਕਰਦਾ ਸੀ, ਕਦੇ ਹੋਰ ਬਹਾਨੇ ਬਣਾਉਂਦਾ ਸੀ, ਪਰ ਉਹ ਵਾਰ-ਵਾਰ ਉਸਨੂੰ ਬਾਹਰ ਕੱਢ ਦਿੰਦੀ ਸੀ। ਉਸਨੇ ਕਿਹਾ ਕਿ ਕੱਲ੍ਹ ਸ਼ਾਮ ਜਦੋਂ ਉਹ ਘਰ ਵਿੱਚ ਇਕੱਲੀ ਸੀ, ਤਾਂ ਇੱਕ ਨਕਾਬਪੋਸ਼ ਆਦਮੀ ਉਸਦੇ ਘਰ ਵਿੱਚ ਆਇਆ, ਉਸਨੂੰ ਜ਼ਮੀਨ ‘ਤੇ ਧੱਕਾ ਦੇ ਦਿੱਤਾ, ਅਤੇ ਉਸਦੇ ਦੋ ਸੋਨੇ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ, ਜਿਨ੍ਹਾਂ ਦਾ ਭਾਰ ਇੱਕ ਤੋਲੇ ਤੋਂ ਵੱਧ ਸੀ। ਘਟਨਾ ਤੋਂ ਬਾਅਦ ਬਜ਼ੁਰਗ ਨੇ ਗੁਆਢੀਆਂ ਨੂੰ ਆਵਾਜਾਂ ਮਾਰ ਕੇ ਬੁਲਾਇਆ। ਘਟਨਾ ਦਾ ਪਤਾ ਲੱਗਦਿਆਂ ਹੀ, ਗੁਆਂਢ ਦੇ ਨਗਰ ਨਿਗਮ ਕਮਿਸ਼ਨਰ ਪ੍ਰੇਮ ਚੁੱਘ ਅਤੇ ਨੇੜਲੇ ਨਿਵਾਸੀ ਮੌਕੇ ‘ਤੇ ਪਹੁੰਚ ਗਏ। ਫਾਜ਼ਿਲਕਾ ਤੋਂ ਪਹੁੰਚੀ ਪੀੜਤਾ ਦੀ ਧੀ ਤੇ ਜਵਾਈ ਨੇ ਪੁਲਿਸ ਨੂੰ ਸੂਚਿਤ ਕੀਤਾ। ਵਾਰਡ ਕੌਂਸਲਰ ਪ੍ਰੇਮ ਚੁੱਘ ਨੇ ਪੁਲਿਸ ਪ੍ਰਸ਼ਾਸਨ ਤੋਂ ਸ਼ੱਕੀ ਮੁੰਡੇ ਨੂੰ ਗ੍ਰਿਫਤਾਰ ਕਰ ਕੇ ਜਾਂਚ ਕਰਨ ਦੀ ਮੰਗ ਕੀਤੀ ਐ। ਖਬਰਾਂ ਮੁਤਾਬਕ ਘਟਨਾ ਤੋਂ ਸ਼ੱਕੀ ਮੁੰਡਾ ਘਰੋਂ ਗਾਇਬ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।