ਪੰਜਾਬ ਅੰਮ੍ਰਿਤਸਰ ਮਾਮੂਲੀ ਗੱਲ ਨੂੰ ਲੈ ਕੇ ਭਿੱੜੇ ਗੁਆਢੀ; ਡਾਂਗਾ ਸੋਟਿਆ ਨਾਲ ਹਮਲਾ ਕਰ ਕੀਤਾ ਜ਼ਖਮੀ By admin - September 29, 2025 0 3 Facebook Twitter Pinterest WhatsApp ਅੰਮ੍ਰਿਤਸਰ ਦੇ ਘਣਪੁਰ ਕਾਲੇ ਰੋਡ ‘ਤੇ ਪਲਟ ਵਿਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਣ ਦੀ ਖਬਰ ਐ। ਘਟਨਾ ਵਿਚ ਕਈ ਜਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਐ। ਇਸੇ ਦੌਰਾਨ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿਚ ਦੋਵੇ ਧਿਰਾਂ ਇਕ ਦੂਜੇ ਤੇ ਡਾਂਗਾ ਸੋਟਿਆਂ ਨਾਲ ਹਮਲਾ ਕਰਦੀਆਂ ਦਿਖਾਈ ਦੇ ਰਹੀਆਂ ਨੇ। ਦੋਵੇਂ ਧਿਰਾਂ ਨੇ ਇਕ ਦੂਜੇ ਦੇ ਹਮਲਾ ਦੇ ਇਲਜਾਮ ਲਾਏ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।