ਫਗਵਾੜਾ ’ਚ ਸਕੂਲ ਅੰਦਰ ਪਾਈ ਭਰਤ ਉਠੇ ਸਵਾਲ; ਸਰਪੰਚ ’ਤੇ ਲੱਗੇ ਕੂੜੇ ਵਾਲੀ ਮਿੱਟੀ ਪਾਉਣ ਦੇ ਇਲਜ਼ਾਮ

0
3

 

ਫਗਵਾੜਾ ਦੇ ਨਾਲ ਲੱਗਦੇ ਪਿੰਡ ਸੁੰਦੜਾ ਰਾਜਪੂਤਾਂ ਦੇ ਸਰਪੰਚ ’ਤੇ ਪਿੰਡ ਦੇ ਸਰਕਾਰੀ ਸਕੂਲ ਅੰਦਰ ਭਰਤ ਪਾਉਣ ਵਿਚ ਘਬਲੇਬਾਜ਼ੀ ਦੇ ਇਲਜਾਮ ਲੱਗੇ ਨੇ। ਪਿੰਡ ਦੇ ਕੁੱਝ ਲੋਕਾਂ ਦੇ ਪੰਚਾਇਤ ਮੈਂਬਰਾਂ ਨੇ ਮੀਡੀਆ ਦੀ ਹਾਜ਼ਰੀ ਵਿਚ ਇਲਜਾਮ ਲਾਏ ਕਿ ਸਰਪੰਚ ਵੱਲੋਂ ਮਿੱਟੀ ਦੀ ਥਾਂ ਕੂੜੇ ਵਾਲੀ ਗੰਦੀ ਮਿੱਟੀ ਦੀ ਭਰਤ ਪਾਈ ਜਾ ਰਹੀ ਐ ਜੋ ਸਕੂਲੀ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੀ ਐ। ਪਿੰਡ ਵਾਸੀਆਂ ਨੇ ਮਿੱਟੀ ਪਾਉਣ ਵਿਚ ਘਪਲੇਬਾਜ਼ੀ ਦੇ ਇਲਜਾਮ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਐ।
ਪੰਚਾਇਤ ਮੈਂਬਰਾਂ ਦੇ ਨਾਲ ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ ਸਕੂਲ ਦੇ ਵਿੱਚ ਮਿੱਟੀ ਦੀ ਜਗ੍ਹਾ ਕੂੜਾ ਪਾਇਆ ਹੈ ਜਿਹੜੀ ਕਿ ਪਿੰਡ ਨੂੰ ਸਕੂਲ ਦੇ ਵਿੱਚ ਮਿੱਟੀ ਪਾਉਣ ਦੀ 1 ਲੱਖ 35 ਹਜ਼ਾਰ ਦੀ ਗਰਾਂਟ ਮਿਲੀ ਸੀ ਪਰ ਮਿੱਟੀ ਦੀ ਥਾਂ ਕੂੜਾ ਪਰਤ ਕੇ ਘਪਲੇਬਾਜੀ ਕੀਤੀ ਗਈ ਐ।
ਉਧਰ ਪਿੰਡ ਦੀ ਸਰਪੰਚ ਰੇਸ਼ਮੋ ਨੇ ਖੁਦ ਦੇ ਲੱਗੇ ਇਲਜਾਮ ਖਾਰਜ ਕਰਦਿਆਂ ਦੱਸਿਆ ਕਿ ਸਾਨੂੰ ਕੋਈ ਵੀ ਗਰਾਂਟ ਨਹੀਂ ਮਿਲੀ ਇਹ ਗਰਾਂਟ ਪੁਰਾਣੀ ਹੀ ਚਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਵਿੱਚ ਕੂੜਾ ਨਹੀਂ ਬਲਕਿ ਮਿੱਟੀ ਪਾਈ ਐ।  ਉਹਨਾਂ ਨੇ ਦੱਸਿਆ ਕਿ ਜਦੋਂ ਮਿੱਟੀ ਪੈਂਦੀ ਹੈ ਤਾਂ ਉੱਪਰੋਂ ਉੱਪਰੋਂ ਕੂੜਾ ਅਤੇ ਕਾਲੀ ਮਿੱਟੀ ਆਉਂਦੀ ਹੈ।

LEAVE A REPLY

Please enter your comment!
Please enter your name here