ਪੰਜਾਬ ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਦੋ ਧਿਰਾਂ ਵਿਚਾਲੇ ਜੰਮ ਕੇ ਲੜਾਈ; ਖੁੱਲ੍ਹਆਮ ਚੱਲੀਆਂ ਡਾਂਗਾਂ ਦੀ ਵੀਡੀਓ ਵਾਇਰਲ By admin - September 29, 2025 0 4 Facebook Twitter Pinterest WhatsApp ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਹੋਣ ਆਈਆਂ ਦੋ ਧਿਰਾਂ ਵਿੱਚ ਜੰਮ ਕੇ ਹੋਈ ਲੜਾਈ ਹੋਣ ਦੀ ਖਬਰ ਸਾਹਮਣੇ ਆਈਆਂ ਨੇ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਚੱਲੀਆਂ ਡਾਂਗਾਂ, ਜਿਸ ਦੀ ਵੀਡੀਓ ਵਾਇਰਲ ਹੋਈ ਐ। ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਵਿਖੇ ਦੋ ਧਿਰਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਦੋਵੇਂ ਧਿਰਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਹੋਣ ਲਈ ਆਈਆਂ, ਜਿੱਥੇ ਉਹਨਾਂ ਦੀ ਆਪਸ ਵਿੱਚ ਮੁੜ ਲੜਾਈ ਹੋ ਗਈ। ਹਸਪਤਾਲ ਦੇ ਐਸਐਮਓ ਡਾਕਟਰ ਸੁਮਿਤ ਲੂਣਾ ਦੇ ਦੱਸਣ ਮੁਤਾਬਕ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ।