ਮਲੋਟ ਪੁਲਿਸ ਵੱਲੋਂ ਔਰਤ ਹਮਲਾ ਕਰਨ ਵਾਲਾ ਗ੍ਰਿਫਤਾਰ; ਪੁਲਿਸ ਨੇ 72 ਘੰਟਿਆਂ ਅੰਦਰ ਕੀਤਾ ਕਾਬੂ

0
4

ਮਲੋਟ ਪੁਲਿਸ ਨੇ ਸ਼ਹਿਰ ਵਿਚ ਔਰਤ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਸਖਸ਼ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਨੇ ਘਟਨਾ ਤੋਂ 72 ਘੰਟਿਆਂ ਅੰਦਰ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤਾ ਅਮੀਸ਼ਾ ਪਤਨੀ ਕੋਮਲ ਜੱਗਾ ਵਾਸੀ ਕੈਂਪ ਮਲੌਟ ਆਪਣੇ ਗੁਆਂਢੀਆਂ ਵਿਚਾਲੇ ਹੋ ਰਹੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ, ਜਿਸ ਤੋਂ ਮੁਲਜਮ ਨਾਰਾਜ ਸੀ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ।
ਹਮਲਾਵਰ ਦੀ ਪਹਿਚਾਣ ਰੋਹਿਤ ਬਠਲਾ ਉਰਫ਼ ਭੂਚੀ ਪੁੱਤਰ ਜੈ ਕ੍ਰਿਸ਼ਨ ਬਠਲਾ, ਨਿਵਾਸੀ ਬੈਕਸਾਈਡ ਡੀ.ਏ.ਵੀ ਕਾਲਜ ਮਲੋਟ ਵਜੋਂ ਹੋਈ। ਪੀੜਤਾ ਦੇ ਬਿਆਨ ਅਧਾਰ ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਰੋਹਿਤ ਬਠਲਾ ਉਰਫ਼ ਭੂਚੀ ਪੁੱਤਰ ਜੈ ਕ੍ਰਿਸ਼ਨ ਬਠਲਾ, ਨਿਵਾਸੀ ਬੈਕਸਾਈਡ ਡੀ.ਏ.ਵੀ ਕਾਲਜ ਮਲੋਟ ਦੇ ਖ਼ਿਲਾਫ਼ ਪਹਿਲਾਂ ਤੋਂ ਹੀ 7 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 3 ਐਕਸਾਈਜ਼ ਐਕਟ ਅਧੀਨ, 2 ਕਤਲ ਦੀ ਕੋਸ਼ਿਸ਼ ਅਤੇ 2 ਜਖ਼ਮੀ ਕਰਨ ਦੇ ਮਾਮਲੇ ਸ਼ਾਮਲ ਹਨ।
ਪੁਲਿਸ ਨੇ ਟੀਮਾਂ ਕੇ ਤਕਨੀਕੀ ਨਿਗਰਾਨੀ ਅਤੇ ਮਾਨਵੀ ਖੁਫੀਆ ਸੂਝਬੂਝ ਦੀ ਮਦਦ ਨਾਲ ਦੋਸ਼ੀ ਦੇ ਠਿਕਾਣੇ ਦਾ ਪਤਾ ਲਗਾਇਆ ਗਿਆ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਦੋਸ਼ੀ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਦੌਰਾਨ ਉਸਨੇ ਪੁਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰ ਕੇ ਉਸਨੂੰ ਸੱਟ ਵੀ ਲੱਗੀ ਐ ਅਤੇ ਉਸ ਦੀ ਲੱਤ ਫਰੈਕਚਰ ਹੋ ਗਈ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here