ਲੁਧਿਆਣਾ ਦੇ ਦਰੇਸੀ ਗਰਾਊਂਡ ਮੇਲੇ ਦਾ ਮੁੱਦਾ ਗਰਮਾਇਆ; ਠੇਕੇਦਾਰ ਵੱਲੋਂ ਵਿਧਾਇਕ ’ਤੇ ਇਲਜ਼ਾਮ; ਵਿਧਾਇਕ ਵੱਲੋਂ ਘਟਨਾ ਸਿਆਸੀ ਡਰਾਮਾ ਕਰਾਰ

0
3

ਲੁਧਿਆਣਾ ਦੇ ਦਰੇਸੀ ਗਰਾਊਂਡ ਵਿਚ ਲੱਗਦੇ ਦੁਸ਼ਹਿਰੇ ਮੇਲੇ ਨੂੰ ਲੈ ਕੇ ਬੀਤੇ ਦਿਨ ਉਸ ਵੇਲੇ ਵੱਡਾ ਵਿਵਾਦ ਹੋ ਗਿਆ ਜਦੋਂ ਮੇਲੇ ਦਾ ਪ੍ਰਬੰਧ ਕਰ ਰਹੇ ਠੇਕੇਦਾਰ ਨੇ ਖੁਦ ਦੇ ਪਟਰੋਲ ਛਿੜਕ ਖੁਦਕੁਸ਼ੀ ਦੀ ਧਮਕੀ ਦਿੱਤੀ। ਠੇਕੇਦਾਰ ਅਸ਼ੋਕ ਕੁਮਾਰ ਸ਼ੌਕੀ ਦਾ ਇਲਜਾਮ ਸੀ ਕਿ ਹਲਕਾ ਵਿਧਾਇਕ ਪਰਾਸ਼ਰ ਉਸ ਤੋਂ 10 ਲੱਖ ਦੀ ਮੰਗ ਕਰਦਿਆਂ ਪ੍ਰੇਸ਼ਾਨ ਕਰ ਰਿਹਾ ਐ। ਉਸ ਨੇ ਕਿਹਾ ਕਿ ਉਸ ਤੇ ਪਿਛਲੇ 8 ਦਿਨਾਂ ਤੋਂ ਦਬਾਅ ਬਣਾਇਆ ਜਾ ਰਿਹਾ ਐ, ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ ਐ। ਦੂਜੇ ਪਾਸੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਦੋਸ਼ ਨਕਾਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਐ।  ਉਨ੍ਹਾਂ ਕਿਹਾ ਕਿ ਇਹ ਸਭ ਸਾਡੀ ਛਵੀ ਖਰਾਬ ਕਰਨ ਲਈ ਕੀਤਾ ਜਾ ਰਿਹਾ ਐ।
ਦੱਸਣਯੋਗ ਐ ਕਿ ਦੁਸ਼ਹਿਰੇ ਮੌਕੇ ਲੱਗਣ ਵਾਲਾ ਇਹ ਮੇਲਾ ਕਈ ਦਹਾਕਿਆਂ ਤੋਂ ਲੱਗਦਾ ਆ ਰਿਹਾ ਐ। ਪਰ ਇਸ ਵਾਰ ਠੇਕੇਦਾਰ ਨੇ ਕੇਂਦਰੀ ਕੇਂਦਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਮੇਲਾ ਚਲਾਉਣ ਲਈ 10 ਲੱਖ ਰੁਪਏ ਦੀ ਮੰਗਣ ਦੇ ਇਲਜਾਮ ਲਾਏ ਨੇ। ਹਾਲਾਂਕਿ, ਠੇਕੇਦਾਰ ਦੇ ਸਾਥੀਆਂ ਨੇ ਸਮੇਂ ਸਿਰ ਉਸ ਨੂੰ ਅੱਗ ਲਗਾਉਣ ਤੋਂ ਰੋਕ ਲਿਆ। ਇਸ ਤੋਂ ਬਾਅਦ ਠੇਕੇਦਾਰ ਨੇ ਆਪਣੀ ਕਮੀਜ਼ ਉਤਾਰ ਕੇ ਵਿਧਾਇਕ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਮੇਲੇ ਦੇ ਠੇਕੇਦਾਰ ਅਸ਼ੋਕ ਕੁਮਾਰ ਸ਼ੌਕੀ ਦਾ ਇਲਜਾਮ ਸੀ ਕਿ ਉਸ ਕੋਲ ਦਰੇਸੀ ਦੁਸ਼ਹਿਰਾ ਮੇਲਾ ਦਾ ਠੇਕਾ ਹੈ ਪਰ ਵਿਧਾਇਕ ਪਿਛਲੇ 8 ਦਿਨਾਂ ਤੋਂ ਉਸ ਨੂੰ ਤੰਗ ਪ੍ਰੇਸਾਨ ਕਰ ਰਹੇ ਹਨ ਅਤੇ ਉਸ ਨੂੰ ਦਫਤਰ ਬੁਲਾ ਕੇ ਬੇਇਜਤ ਵੀ ਕੀਤਾ ਗਿਆ ਐ। ਉਸ ਨੇ ਦੋਸ਼ ਲਗਾਏ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਹਨ। ਉਸ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਮੇਲੇ ਦਾ ਠੇਕਾ ਲੈ ਰਿਹਾ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਉਹ ਬੀਤੇ ਦਿਨ ਪੁਲਿਸ ਕਮਿਸ਼ਨਰ ਦੇ ਦਫ਼ਤਰ ਵੀ ਗਿਆ ਸੀ। ਪਿਛਲੀ ਵਾਰ ਵਿਧਾਇਕ ਦੇ ਹੀ ਲੋਕਾਂ ਨੇ ਮੇਲਾ ਲਗਾਇਆ ਸੀ ਤੇ ਕੋਈ ਮੁੱਦਾ ਨਹੀਂ ਬਣਿਆ, ਪਰ ਇਸ ਵਾਰ ਉਸ ਤੋਂ ਪੈਸੇ ਮੰਗੇ ਜਾ ਰਹੇ ਹਨ। ਦਰੇਸੀ ਮੇਲਾ ਕਮੇਟੀ ਦੇ ਮੈਂਬਰਾਂ ਨੇ ਵੀ 1 ਕਰੋੜ ਰੁਪਏ ਲਏ ਹਨ ਤੇ ਹੁਣ ਉਹ ਵੀ ਪਿੱਛੇ ਹਟ ਗਏ ਹਨ।
ਉਧਰ ਵਿਧਾਇਕ ਅਸ਼ੋਕ ਪਰਾਸ਼ਰ ਨੇ ਖੁਦ ਤੇ ਲੱਗੇ ਦੋਸ਼ ਨਕਾਰਦਿਆਂ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਡਰਾਮਾ ਦੱਸਿਆ ਐ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਮੇਲੇ ਦਾ ਠੇਕੇਦਾਰ ਸਿਰਫ ਗਰਾਊਂਡ ਤੱਕ ਹੀ ਸੀ ਜਦਕਿ ਉਸ ਨੇ ਰੋਡ ਤੱਕ ਦੁਕਾਨਾਂ ਲਾ ਦਿੱਤੀਆਂ ਨੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੇ ਕੋਈ ਵੀ ਪੈਸਾ ਦਿੱਤਾ ਹੈ ਤਾਂ ਉਸ ਦਾ ਸਬੂਤ ਪੇਸ਼ ਕੀਤਾ ਜਾਵੇ। ਵਿਧਾਇਕ ਨੇ ਆਖਿਆ ਕਿ ਇਹ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਐ, ਇਸ ਲਈ ਉਹ ਹਰ ਜਾਂਚ ਲਈ ਤਿਆਰ ਹਨ।

LEAVE A REPLY

Please enter your comment!
Please enter your name here