ਪੰਜਾਬ ਲੁਧਿਆਣਾ ਦੇ ਦਰੇਸੀ ਮੇਲਾ ਮਾਮਲੇ ’ਤੇ ਸਿਆਸਤ ਸ਼ੁਰੂ; ਧਰਨੇ ’ਚ ਪਹੁੰਚੇ ਸਾਂਸਦ ਰਾਜਾ ਵੜਿੰਗ ਨੇ ਘੇਰੀ ਸਰਕਾਰ; ਕਿਹਾ, ਪੀੜਤਾਂ ਦਾ ਨਾਲ ਖੜ੍ਹੇ ਹਾਂ…ਨਹੀਂ ਲੈਣ ਦੇਵਾਂਗੇ ਪੈਸੇ By admin - September 28, 2025 0 4 Facebook Twitter Pinterest WhatsApp ਲੁਧਿਆਣਾ ਦੇ ਦਰੇਸੀ ਮੇਲਾ ਵਿਵਾਦ ਨੂੰ ਲੈ ਕੇ ਸਿਆਸਤ ਗਰਮਾ ਗਈ ਐ। ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਠੇਕੇਦਾਰ ਦੇ ਧਰਨੇ ਵਿਚ ਸ਼ਾਮਲ ਹੋ ਕੇ ਇਕਜੁਟਦਾ ਜਾਹਰ ਕੀਤੀ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅਜਿਹੇ ਮੇਲੇ ਸਦੀਆਂ ਤੋਂ ਲੱਗਦੇ ਆ ਰਹੇ ਨੇ ਪਰ ਹੁਣ ਕੁੱਝ ਲੋਕਾਂ ਮੇਲਿਆਂ ਦਾ ਪ੍ਰਬੰਧ ਕਰਨ ਵਾਲੇ ਗਰੀਬ ਲੋਕਾਂ ਤੋਂ ਪੈਸੇ ਮੰਗਣ ਲੱਗੇ ਨੇ ਜੋ ਸਰਾਸਰ ਧੱਕਾ ਐ। ਉਨ੍ਹਾਂ ਕਿਹਾ ਕਿ ਇਹ ਅਜਿਹਾ ਕਰਨ ਵਾਲਿਆਂ ਦਾ ਸਖਤ ਵਿਰੋਧ ਕਰਨਗੇ ਅਤੇ ਕਿਸੇ ਨੂੰ ਵੀ ਮੇਲਾ ਪ੍ਰਬੰਧਕਾਂ ਦੀ ਵਸੂਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਅਫਸਰਸ਼ਾਹੀ ਨੂੰ ਵੀ ਸਹੀ ਦਾ ਸਾਥ ਦੇਣ ਦੀ ਨਸੀਹਤ ਦਿੱਤੀ।