ਪੰਜਾਬ ਰਾਜਵੀਰ ਜਵੰਧਾ ਦੇ ਜੱਦੀ ਪਿੰਡ ਸਿਹਤਯਾਬੀ ਲਈ ਅਰਦਾਸ; ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਇਕੱਠਾ ਹੋਏ ਪਿੰਡ ਵਾਸੀ By admin - September 28, 2025 0 4 Facebook Twitter Pinterest WhatsApp ਭਿਆਨਕ ਹਾਦਸੇ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਧਾ ਦੀ ਸਿਹਤਯਾਬੀ ਲਈ ਪੰਜਾਬ ਭਰ ਅੰਦਰ ਲੋਕ ਅਰਦਾਸਾਂ ਕਰ ਰਹੇ ਨੇ। ਇਸੇ ਤਰ੍ਹਾਂ ਰਾਜਵੀਰ ਜਵੰਧਾ ਦੇ ਜੱਦੀ ਪਿੰਡ ਪੋਨਾ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕੱਠਾ ਹੋਏ ਪਿੰਡ ਵਾਸੀਆਂ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਰਾਜਵੀਰ ਜਵੰਦਾ ਸਾਰੇ ਪਿੰਡ ਦਾ ਲਾਡਲਾ ਐ ਅਤੇ ਉਸ ਦੇ ਹਾਦਸੇ ਦੀ ਖਬਰ ਪਿੰਡ ਪਹੁੰਚਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਐ। ਉਨ੍ਹਾਂ ਕਿਹਾ ਕਿ ਪਿੰਡ ਦਾ ਬੱਚਾ ਬੱਚਾ ਰਾਜਵੀਰ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਐ। ਉਨ੍ਹਾਂ ਕਿਹਾ ਕਿ ਬੀਤੇ ਦਿਨ ਆਏ ਹੜ੍ਹਾਂ ਦੌਰਾਨ ਵੀ ਰਾਜਵੀਰ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਸੀ। ਪਿੰਡ ਵਾਸੀਆਂ ਨੇ ਰਾਜਵੀਰ ਦੇ ਸੁਭਾਅ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ।