ਪੰਜਾਬ ਮੋਗਾ ’ਚ ਦੁਸਹਿਰੇ ਮੌਕੇ ਕੱਢੀ ਰਾਮ ਬਾਰਾਤ; ਦੁਸਹਿਰਾ ਕਮੇਟੀ ਵੱਲੋਂ ਕੀਤਾ ਗਿਆ ਆਯੋਜਨ By admin - September 28, 2025 0 4 Facebook Twitter Pinterest WhatsApp ਮੋਗਾ ਵਿਖੇ ਅੱਜ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਰਾਮ ਬਾਰਾਤ ਦੀ ਝਾਕੀ ਕੱਢੀ ਗਈ। ਮੋਗਾ ਦੀ ਦੁਸਹਿਰਾ ਕਮੇਟੀ ਵੱਲੋਂ ਕੱਢੀ ਗਈ ਰਾਮ ਬਰਾਤ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਗੁਜਰੀ ਜਿੱਥੇ ਸ਼ਰਧਾਲੂਆਂ ਨੇ ਥਾਂ ਥਾਂ ਸਵਾਗਤ ਕੀਤਾ। ਇਸ ਮੌਕੇ ਸੁੰਦਰ ਝਾਕੀਆਂ ਬਣਾਈਆਂ ਗਈਆਂ ਸਨ। ਬਾਰਾਤ ਦੀ ਅਗਵਾਈ ਕਰ ਰਹੀ ਬੈੱਡ ਪਾਰਟੀ ਉੱਤਰ ਪ੍ਰਦੇਸ਼ ਤੋਂ ਲਿਆਂਦੀ ਗਈ ਸੀ। ਇਸ ਝਾਕੀ ਵਿਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਤੋਂ ਇਲਾਵਾ ਵੱਡੀ ਗਿਣਤੀ ਰਾਮ ਭਗਤਾ ਨੇ ਸ਼ਿਰਕਤ ਕੀਤੀ। ਇਸ ਜਲੂਸ ਦਾ ਥਾਂ ਥਾਂ ਸ਼ਾਨਦਾਰ ਕੀਤਾ ਗਿਆ। ਦੱਸਣਯੋਗ ਐ ਕਿ ਹਰ ਸਾਲ ਦੀ ਤਰ੍ਹਾਂ, ਇਸ ਸਾਲ, ਬੁਰਾਈ ਉੱਤੇ ਚੰਗਿਆਈ ਦਾ ਤਿਉਹਾਰ, ਦੁਸਹਿਰਾ, 2 ਅਕਤੂਬਰ ਨੂੰ ਦੇਸ਼ ਭਰ ਵਿੱਚ ਬਹੁਤ ਧੂਮਧਾਮ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਮੋਗਾ ਦੁਸਹਿਰਾ ਕਮੇਟੀ ਪਿਛਲੇ 65 ਸਾਲਾਂ ਤੋਂ ਮੋਗਾ ਵਿੱਚ ਇਸ ਤਿਉਹਾਰ ਨੂੰ ਮਨਾ ਰਹੀ ਹੈ। ਇਸੇ ਨੂੰ ਲੈ ਕੇ ਦੁਸਹਿਰਾ ਕਮੇਟੀ ਨੇ ਅੱਜ ਮੋਗਾ ਵਿੱਚ ਇੱਕ ਰਾਮ ਬਾਰਾਤ (ਰਾਮ ਬਾਰਾਤ) ਦਾ ਆਯੋਜਨ ਕੀਤਾ।