ਡੇਰਾ ਬਿਆਸ ਮੁਖੀ ਦੀ ਨਿਹੰਗ ਆਗੂ ਨਾਲ ਮੁਲਾਕਾਤ; ਬੁੱਢਾ ਦਲ ਦੇ ਮੁੱਖ ਹੈੱਡਕੁਆਟਰ ਵਿਖੇ ਹੋਈ ਮਿਲਣੀ; ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕੀਤਾ ਸਵਾਗਤ

0
3

ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਹੈਡਕਵਾਟਰ ਪੰਜਵਾਂ ਤਖਤ ਗੁਰਦੁਆਰਾ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਬੁਰਜ, ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਦੋਵਾਂ ਧਾਰਮਿਕ ਸ਼ਖਸ਼ੀਅਤਾਂ ਵਿਚਾਲੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਵੀ ਹੋਈ। ਬਾਬਾ ਗੁਰਿੰਦਰ ਸਿੰਘ ਨੇ ਨਿਹੰਗ ਸਿੰਘਾਂ ਦੀ ਪਰੰਪਰਾਗਤ ਸੰਪ੍ਰਦਾ ਪ੍ਰਤੀ ਸਤਿਕਾਰ ਪ੍ਰਗਟਾਉਂਦਿਆਂ ਕਿਹਾ ਕਿ ਗੁਰੂ ਸਾਹਿਬਾਂ ਵੱਲੋਂ ਖਾਲਸੇ ਨੂੰ ਬਾਣਾ ਅਤੇ ਬਾਣੀ ਦੀ ਦਿੱਤੀ ਬਖ਼ਸ਼ਿਸ਼ ਨਿਹੰਗ ਸਿੰਘਾਂ ਦੇ ਰੂਪ ਵਿਚ ਅੱਜ ਵੀ ਜੀਵੰਤ ਹੈ। ਉਨ੍ਹਾਂ ਇਸ ਥਾਂ ‘ਤੇ ਪਹੁੰਚ ਕੇ ਸ਼ਹੀਦੀ ਦੇਗਾਂ ਅਤੇ ਸੰਸਕਾਰਾਂ ਨੂੰ ਸਿਰ ਨਿਵਾ ਕੇ ਸਿਜਦਾ ਕੀਤਾ।
ਇਸ ਦੌਰਾਨ ਬੁੱਢਾ ਦਲ ਵੱਲੋਂ ਵੀ ਬਾਬਾ ਗੁਰਿੰਦਰ ਸਿੰਘ ਦਾ ਸਤਿਕਾਰ ਕੀਤਾ ਗਿਆ। ਉਨ੍ਹਾਂ ਨੂੰ “ਜੀ ਆਇਆ ਨੂੰ” ਕਿਹਾ ਗਿਆ ਅਤੇ ਪੂਰੇ ਪ੍ਰੇਮ ਪਿਆਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੇ “ਸਾਂਝੀਵਾਲਤਾ” ਦੇ ਉਪਦੇਸ਼ ਦੀ ਜੀਵੰਤ ਮਿਸਾਲ ਬਣੀ। ਇਸ ਮੁਲਾਕਾਤ ਨੇ ਇਹ ਸਾਫ ਕਰ ਦਿੱਤਾ ਕਿ ਜਦੋਂ ਧਾਰਮਿਕ ਅਧਾਰ ‘ਤੇ ਇਕੱਠੇ ਹੋਇਆ ਜਾਂਦਾ ਹੈ, ਤਾਂ ਸੰਪ੍ਰਦਾਵਾਦੀ ਹੱਦਾਂ ਪਿੱਛੇ ਰਹਿ ਜਾਂਦੀਆਂ ਹਨ। ਇਹ ਵਧੀਆ ਪਹਿਲ ਹੈ ਜੋ ਸਿੱਖ ਧਰਮ ਦੀ ਏਕਤਾ ਅਤੇ ਪਰਸਪਰ ਸਤਿਕਾਰ ਦੀ ਰੀਤ ਨੂੰ ਹੋਰ ਮਜ਼ਬੂਤ ਕਰਦੀ ਹੈ।

LEAVE A REPLY

Please enter your comment!
Please enter your name here