ਪੰਜਾਬ ਅੰਮ੍ਰਿਤਸਰ ਪੁਲਿਸ ਨੇ ਵਾਪਸ ਦਿਵਾਇਆ ਸੈਲਾਨੀ ਦਾ ਆਈਫੋਨ; ਤਿੰਨ ਸ਼ੱਕੀਆਂ ਨੇ ਚੋਰੀ ਕੀਤਾ ਸੀ 11 ਪ੍ਰੋ ਆਈਫੋਨ By admin - September 27, 2025 0 4 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਜਾਪਾਨ ਵਾਸੀ ਸੈਲਾਨੀ ਦਾ ਚੋਰੀ ਹੋਇਆ ਆਈਫੋਨ ਚੋਰਾਂ ਤੋਂ ਬਰਾਮਦ ਕਰ ਕੇ ਵਾਪਸ ਕੀਤਾ ਐ। ਜਾਣਕਾਰੀ ਅਨੁਸਾਰ ਸੈਤੋ ਨਾਮ ਦਾ ਜਾਪਾਨ ਵਾਸੀ ਸੈਲਾਨੀ 24-25 ਸਤੰਬਰ ਦੀ ਰਾਤ ਨੂੰ ਦਿੱਲੀ ਤੋਂ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚਿਆ ਸੀ, ਜਿੱਥੇ ਤਿੰਨ ਸ਼ੱਕੀਆਂ ਨੇ ਉਸ ਦਾ 11 ਪ੍ਰੋ ਆਈਫੋਨ ਚੋਰੀ ਕਰ ਲਿਆ ਸੀ। ਸੈਲਾਨੀ ਨੇ ਇਸ ਦੀ ਜਾਣਕਾਰੀ ਤੁਰੰਤ ਅੰਮ੍ਰਿਤਸਰ ਪੁਲਿਸ ਸਟੇਸ਼ਨ ਨੂੰ ਦਿੱਤੀ, ਜਿਸ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਆਈਫੋਨ ਬਰਾਮਦ ਕਰ ਕੇ ਸੈਲਾਨੀ ਹਵਾਲੇ ਕੀਤਾ। ਵਿਦੇਸ਼ੀ ਸੈਲਾਨੀ ਨੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ ਐ।