ਪੰਜਾਬ ਜੱਗ ਜਾਹਰ ਹੋਈ ਪਾਰਟੀ ਅੰਦਰਲੀ ਆਪਸੀ ਫੁੱਟ; ਸਾਂਸਦ ਘੁਬਾਇਆ ਦੇ ਵਿਵਾਦਿਤ ਬਿਆਨ ਤੋਂ ਵਿਗੜੀ ਗੱਲ By admin - September 27, 2025 0 3 Facebook Twitter Pinterest WhatsApp ਜਲਾਲਾਬਾਦ ਵਿਖੇ ਕਾਂਗਰਸੀ ਆਗੂਆਂ ਦੀ ਆਪਸੀ ਫੁੱਟ ਉਸ ਵੇਲੇ ਜੱਗ ਜਾਹਰ ਹੋ ਗਈ ਜਦੋਂ ਦੋ ਆਗੂਆਂ ਦੇ ਵਰਕਰ ਆਪਸ ਵਿਚ ਭਿੱੜ ਗਏ। ਘਟਨਾ ਪਿੰਡ ਬੰਮਨੀ ਕਲਾਂ ਵਿਖੇ ਸਥਿਤ ਮੈਰਿਜ ਪੈਲੇਸ ਦੀ ਐ, ਜਿੱਥੇ ਅੱਜ ਕਾਂਗਰਸ ਦੇ ਅਬਜ਼ਰਵਰ ਸੰਗਠਨ ਸਿਰਜਨਾ ਅਭਿਆਨ ਦੇ ਤਹਿਤ ਪਹੁੰਚੇ ਹੋਏ ਸਨ। ਇਸੇ ਦੌਰਾਨ ਸ਼ੇਰ ਸਿੰਘ ਘੁਬਾਇਆ ਵੱਲੋਂ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਦਿੱਲੀ ਤੋਂ ਆਏ ਅਬਜਰਵਰ ਦੇ ਸਾਹਮਣੇ ਹੋਈ ਇਸ ਤਕਰਾਰ ਨੂੰ ਲੈ ਕੇ ਸਾਰੇ ਆਗੂਆਂ ਨੇ ਇਕ-ਦੂਜੇ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਐ। ਦੱਸ ਦਈਏ ਕਿ ਇਸ ਮੀਟਿੰਗ ਵਿਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਉਹਨਾਂ ਦੇ ਪੁੱਤਰ ਸਾਬਕਾ ਵਿਧਾਇਕ ਦਵਿੰਦਰ ਘੁਬਾਇਆ ਅਤੇ ਓਬੀਸੀ ਸੈਲ ਪੰਜਾਬ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਸਮੇਤ ਵੱਡੀ ਗਿਣਤੀ ਵਰਕਰ ਮੌਜੂਦ ਸਨ। ਦਿੱਲੀ ਤੋਂ ਆਏ ਅਬਜਰਵਰ ਦੇ ਸਾਹਮਣੇ ਹੋਏ ਇਸ ਤਕਰਾਰ ਨੇ ਕਾਂਗਰਸ ਪਾਰਟੀ ਅੰਦਰਲੀ ਧੜੇਬੰਦੀ ਇਕ ਵਾਰ ਫਿਰ ਜੱਗ ਜਾਹਰ ਹੋ ਗਈ ਐ। ਘਟਨਾ ਤੋਂ ਬਾਅਦ ਸਾਰੇ ਆਗੂਆਂ ਵੱਲੋਂ ਇਸ ਘਟਨਾ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਐ। ਸਾਰੇ ਆਗੂ ਇਕ ਦੂਜੇ ਤੇ ਤਵੇ ਲਗਾ ਰਹੇ ਨੇ, ਜਿਸ ਤੋਂ ਆਉਂਦੇ ਦਿਨਾਂ ਦੌਰਾਨ ਕਾਂਗਰਸ ਪਾਰਟੀ ਅੰਦਰ ਖਿੱਚੋਤਾਣ ਵਧਣ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ।